IPL 2018 : 578 ਖਿਡਾਰੀਆਂ ਦੀ ਹੋਵੇਗੀ ਨੀਲਾਮੀ, ਇਨ੍ਹਾਂ ''ਚੋਂ 350 ਭਾਰਤੀ ਖਿਡਾਰੀ
Saturday, Jan 20, 2018 - 09:17 PM (IST)

ਨਵੀਂ ਦਿੱਲੀ— ਅਪ੍ਰੈਲ ਮਹੀਨੇ 'ਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਬੈਂਗਲੁਰੂ 'ਚ 27 ਅਤੇ 28 ਜਨਵਰੀ ਤੋਂ ਖਿਡਾਰੀਆਂ ਦੀ ਨੀਲਾਮੀ ਹੋਵੇਗੀ। ਇਸ 'ਚ ਆਈ.ਪੀ.ਐੱਲ, ਦੀਆਂ12 ਟੀਮਾਂ ਦੇ ਫ੍ਰੈਚਾਇਜ਼ੀ 578 ਖਿਡਾਰੀ ਖਰੀਦਣ ਲਈ ਬੈਠਣਗੇ। ਇਨ੍ਹਾਂ 578 ਖਿਡਾਰੀਆਂ 'ਚੋਂ 350 ਖਿਡਾਰੀਆਂ ਭਾਰਤੀ ਹੋਣਗੇ। ਭਾਰਤ ਦੇ ਰਵੀਚੰਦਰਨ ਅਸ਼ਵਿਨ ਤੋਂ ਇਲਾਵਾ ਸ਼ਿਖਰ ਧਵਨ, ਅਜਿੰਕਯ ਰਹਾਨੇ, ਗੌਤਮ ਗੰਭੀਰ, ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਮੁਰਲੀ ਵਿਜੇ ਦਾ ਬੇਸ ਪ੍ਰਾਇਸ 2 ਕਰੋੜ ਰੁਪਏ ਹੀ ਰਹੇਗਾ।
ਨੀਲਾਮੀ 'ਚ ਇਹ 24 ਖਿਡਾਰੀ ਹੋਣਗੇ ਟਾਪ
ਮਨੀਸ਼ ਪਾਂਡੇ | ਭਾਰਤ | 1 ਕਰੋੜ |
ਰਵੀਚੰਦਰ ਅਸ਼ਵਿਨ | ਭਾਰਤ | 2 ਕਰੋੜ |
ਸ਼ਿਖਰ ਧਵਨ | ਭਾਰਤ | 2 ਕਰੋੜ |
ਫਾਫ ਡੂ ਪਲੇਸਿਸ | ਦੱਖਣੀ ਅਫਰੀਕਾ | ਡੇਢ ਕਰੋੜ |
ਕ੍ਰਿਸ਼ ਗੇਲ | ਵੈਸਟਇੰਡੀਜ਼ | 2 ਕਰੋੜ |
ਕੇਰੋਨ ਪੋਲਾਰਡ | ਵੈਸਟਇੰਡੀਜ਼ | 2 ਕਰੋੜ |
ਅਜਿੰਕਯ ਰਹਾਨੇ | ਭਾਰਤ | 2 ਕਰੋੜ |
ਮਿਸ਼ੇਲ ਸਟਾਰਕ | ਆਸਟਰੇਲੀਆ | 2 ਕਰੋੜ |
ਬੇਨ ਸਟੋਕਸ | ਇੰਗਲੈਂਡ | 2 ਕਰੋੜ |
ਡਵੇਨ ਬਰਾਬੋ | ਵੈਸਟਇੰਡੀਜ਼ | 2 ਕਰੋੜ |
ਗੌਤਮ ਗੰਭੀਰ | ਭਾਰਤ | 2 ਕਰੋੜ |
ਸ਼ਾਕਿਬ ਹਸਨ | ਵੈਸਟਇੰਡੀਜ਼ | 1 ਕਰੋੜ |
ਗਲੇਨ ਮੈਕਸਵੇਲ | ਆਸਟਰੇਲੀਆ | 2 ਕਰੋੜ |
ਜੋਅ ਰੂਟ | ਇੰਗਲੈਂਡ | ਡੇਢ ਕਰੋੜ |
ਹਰਭਜਨ ਸਿੰਘ | ਭਾਰਤ | 2 ਕਰੋੜ |
ਯੁਵਰਾਜ ਸਿੰਘ | ਭਾਰਤ | 2 ਕਰੋੜ |
ਕੇਨ ਵਿਲਿਅਮਸਨ | ਨਿਊਜ਼ੀਲੈਂਡ | ਡੇਢ ਕਰੋੜ |
ਹਾਸ਼ਿਮ ਅਮਲਾ | ਵੈਸਟਇੰਡੀਜ਼ | ਡੇਢ ਕਰੋੜ |
ਮਾਰਟਿਲ ਗੁਪਟਿਲ | ਨਿਊਜ਼ੀਲੈਂਡ | 75 ਲੱਖ |
ਕ੍ਰਿਸ ਲਿਨ | ਆਸਟਰੇਲੀਆ | 2 ਕਰੋੜ |
ਬ੍ਰੈਡਮ ਮੁਕੱਲਮ | ਨਿਊਜ਼ੀਲੈਂਡ | 2 ਕਰੋੜ |
ਡੇਵਿਡ ਮਿੱਲਰ | ਦੱਖਣੀ ਅਫਰੀਕਾ | ਡੇਢ ਕਰੋੜ |
ਮੁਰਲੀ ਵਿਜੇ | ਭਾਰਤ | 2 ਕਰੋੜ |
ਕਰੁਣ ਨਾਇਰ | ਭਾਰਤ | 50 ਲੱਖ |