ਕੋਰੋਨਾ ਦੇ ਮੱਦੇਨਜ਼ਰ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੰਨਣੇ ਪੈਣਗੇ ਆਈ.ਪੀ.ਐਲ. 2021 ਦੇ ਇਹ ਨਿਯਮ

Wednesday, Mar 31, 2021 - 06:04 PM (IST)

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦਾ 14ਵਾਂ ਸੀਰੀਜ਼ ਅਗਲੇ ਮਹੀਨੇ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਣ ਵਾਲਾ ਹੈ। ਪਹਿਲਾ ਮੈਚ 9 ਅਪ੍ਰੈਲ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਆਈ.ਪੀ.ਐਲ. ਦੇ ਮੈਚ 6 ਸਥਾਨਾਂ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਮੁੰਬਈ ਅਤੇ ਕੋਲਕਾਤਾ ਵਿਚ ਖੇਡੇ ਜਾਣਗੇ। ਕੋਰੋਨਾ ਦੀ ਵਜ੍ਹਾ ਨਾਲ ਫਰੈਂਚਾਇਜ਼ੀਆਂ ਦੇ ਮਾਲਕਾਂ, ਖਿਡਾਰੀਆਂ ਅਤੇ ਖਿਡਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਕੁੱਝ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਜੋ ਇਸ ਪ੍ਰਕਾਰ ਹਨ:-

ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨੇ ਬਦਲੀ ਲੁੱਕ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ

  • ਬੀ.ਸੀ.ਸੀ.ਆਈ. ਦੇ ਸਿਖ਼ਰ ਅਧਿਕਾਰੀ ਕਿਸੇ ਵੀ ਬਾਇਓ-ਬਬਲ ਵਿਚ ਪ੍ਰਵੇਸ਼ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਖਿਡਾਰੀ ਨੂੰ ਮਿਲਣਗੇ।
  • ਫਰੈਂਚਾਇਜ਼ੀਆਂ ਨੂੰ ਆਪਣੀ ਟੀਮ ਦੇ ਮੈਂਬਰਾਂ ਦੀ ਸੁਰੱਖਿਆ ਲਈ ਪੂਰੇ ਹੋਟਲ ਨੂੰ ਬੁੱਕ ਕਰਾਉਣਾ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਹੋਟਲ ਦਾ ਇਕ ਪੂਰਾ ਵਿੰਗ ਟੀਮ ਲਈ ਰਾਖਵਾਂ ਕਰਨਾ ਹੋਵੇਗਾ, ਜਿਸ ਵਿਚ ਦਲ ਦੇ ਇਲਾਵਾ ਕਿਸੇ ਹੋਰ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
  • ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਆਈ.ਪੀ.ਐਲ. ਟੀਮ ਦੇ ਮਾਲਕ ਬੇਹੱਦ ਜ਼ਰੂਰੀ ਹੋਣ ’ਤੇ ਹੀ ਬਾਇਓ ਬਬਲ ’ਚੋਂ ਨਿਕਲ ਸਕਦੇ ਹਨ। ਇਸ ਲਈ ਬੀ.ਸੀ.ਸੀ.ਆਈ. ਦੇ ਮੁੱਖ ਮੈਡੀਕਲ ਅਫ਼ਸਰ ਤੋਂ ਰਸਮੀ ਇਜਾਜ਼ਤ ਵੀ ਲੈਣੀ ਹੋਵੇਗੀ।
  • ਵਿਦੇਸ਼ੀ ਖਿਡਾਰੀਆਂ ਨੂੰ 7 ਦਿਨਾਂ ਲਈ ਇਕਾਂਤਵਾਸ ਸਮੇਂ ਦੌਰਾਨ ਆਪਣਾ ਖਰਚਾ ਚੁੱਕਣਾ ਹੋਵੇਗਾ।
  • ਭਾਰਤ ਅਤੇ ਇੰਗਲੈਂਡ ਸੀਰੀਜ਼ ਵਿਚ ਹਿੱਸਾ ਲੈ ਰਹੇ ਖਿਡਾਰੀ ਜੋ ਪਹਿਲਾਂ ਤੋਂ ਹੀ ਬਾਇਓ ਬਬਲ ਵਿਚ ਹਨ, ਉਨ੍ਹਾਂ ਨੂੰ ਸਿੱਧਾ ਆਈ.ਪੀ.ਐਲ. ਬਾਇਓ ਬਬਲ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
  • ਖਿਡਾਰੀਆਂ ਨੂੰ ਆਈ.ਪੀ.ਐਲ. ਦੇ ਬਾਇਓ ਬਬਲ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ 3 ਆਰ.ਟੀ-ਪੀ.ਸੀ.ਆਰ. ਟੈਸਟ ਕਰਾਉਣੇ ਹੋਣਗੇ ਅਤੇ ਰਿਪੋਰਟ ਨੈਗੇਟਿਵ ਆਉਣ ’ਤੇ ਹੀ ਪ੍ਰਵੇਸ਼ ਕਰ ਸਕਣਗੇ।
  • ਬਾਇਓ ਬਬਲ ਦਾ ਬੇਹੱਦ ਸਖ਼ਤੀ ਨਾਲ ਪਾਲਣ ਕਰਨ ਲਈ ਹਰੇਕ ਟੀਮ ਲਈ ‘ਬਬਲ ਇੰਟੀਗ੍ਰਿਟੀ ਮੈਨੇਜਰਸ’ ਦੀ ਚਾਰ ਮੈਂਬਰੀ ਟੀਮ ਬਣਾਈ ਜਾਵੇਗੀ, ਜੋ ਯਕੀਨੀ ਕਰਨਗੇ ਕਿ ਖਿਡਾਰੀ ਅਤੇ ਸਹਿਯੋਗੀ ਸਟਾਫ ਨਿਯਮਾਂ ਦਾ ਪਾਲਣ ਕਰਨ। ਨਿਯਮਾਂ ਨੂੰ ਤੋੜਨ ’ਤੇ ਇਹ ਟੀਮ ਅਧਿਕਾਰੀਆਂ ਨੂੰ ਸੂਚਿਤ ਕਰੇਗੀ।
  • ਖਿਡਾਰੀਆਂ ਦੀ ਸੁਰੱਖਿਆ ਲਈ ਹੋਟਲਾਂ ਵਿਚ ਵੱਖ ਤੋਂ ਚੈਕ-ਇਨ ਕਾਊਂਟਰ ਬਣਾਏ ਜਾਣਗੇ। ਇਸ ਦਾ ਸਿੱਧਾ ਮਕਸਦ ਹੈ ਕਿ ਖਿਡਾਰੀ ਬਾਹੀ ਲੋਕਾਂ ਦੇ ਸੰਪਰਕ ਵਿਚ ਨਾ ਆਉਣ।
  • ਕੋਰੋਨਾ ਵਾਇਰਸ ਤੋਂ ਬਚਣ ਲਈ ਗੇਂਦ ਦੇ ਸਟੈਂਡ ਜਾਂ ਮੈਦਾਨ ਤੋਂ ਬਾਹਰ ਜਾਣ ’ਤੇ ਉਸ ਨੂੰ ਤੁਰੰਤ ਬਦਲ ਦਿੱਤਾ ਜਾਵੇਗਾ। ਹਾਲਾਂਕਿ ਗੇਂਦ ਨੂੰ ਵਾਪਸ ਵਰਤੋਂ ਵਿਚ ਲਿਆਇਆ ਜਾਵੇਗਾ ਪਰ ਸੈਨੇਟਾਈਜ਼ ਕਰਨ ਦੇ ਬਾਅਦ।
  • ਚੇਨਈ ਪੁੱਜਣ ਵਾਲੇ ਖਿਡਾਰੀਆਂ ਨੂੰ ਇਕ ਵਿਸ਼ੇਸ਼ ਈ-ਪਾਸ ਲੈਣ ਹੋਵੇਗਾ ਜੋ ਤਾਮਿਲਨਾਡੂ ਸਰਕਾਰ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ। ਇਹ ਇਸ ਸੂਬੇ ਵਿਚ ਲਾਗੂ ਕੀਤੇ ਗਏ  ਵਿਸ਼ੇਸ਼ ਨਿਯਮਾਂ ਦੇ ਮੁਤਾਬਕ ਹੈ।

ਇਹ ਵੀ ਪੜ੍ਹੋ: ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: 8 ਸਾਲ ਬਾਅਦ ਬਹਾਲ ਹੋਵੇਗੀ ਭਾਰਤ-ਪਾਕਿ ਸੀਰੀਜ਼

 


cherry

Content Editor

Related News