IPL : ਹਾਰ ਦੀ ਹੈਟ੍ਰਿਕ ਤੋਂ ਬਚਣ ਲਈ ਰਾਜਸਥਾਨ ਨੂੰ ਹੈਦਰਾਬਾਦ ਖਿਲਾਫ ਕਰਨਾ ਪਵੇਗਾ ਚੰਗਾ ਪ੍ਰਦਰਸ਼ਨ

Sunday, May 07, 2023 - 02:51 PM (IST)

IPL : ਹਾਰ ਦੀ ਹੈਟ੍ਰਿਕ ਤੋਂ ਬਚਣ ਲਈ ਰਾਜਸਥਾਨ ਨੂੰ ਹੈਦਰਾਬਾਦ ਖਿਲਾਫ ਕਰਨਾ ਪਵੇਗਾ ਚੰਗਾ ਪ੍ਰਦਰਸ਼ਨ

ਜੈਪੁਰ– ਆਈਪੀਐੱਲ 2023 ਦਾ 52ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਪਿਛਲੇ ਦੋ ਮੈਚਾਂ ’ਚ ਹਾਰ ਤੋਂ ਨਿਰਾਸ਼ ਰਾਜਸਥਾਨ ਰਾਇਲਜ਼ ਨੂੰ ਜੇਕਰ ਹਾਰ ਦੀ ਹੈਟ੍ਰਿਕ ਤੋਂ ਬਚਣਾ ਹੈ ਤਾਂ ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਇਸ ਮੈਚ ਵਿਚ ਬੱਲੇਬਾਜ਼ੀ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਰਾਇਲਜ਼ ਦੇ ਬੱਲੇਬਾਜ਼ਾਂ ਨੇ ਗੁਜਰਾਤ ਟਾਈਟਨਸ ਵਿਰੁੱਧ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਸੀ ਤੇ ਉਸਦੀ ਪੂਰੀ ਟੀਮ 118 ਦੌੜਾਂ ’ਤੇ ਆਊਟ ਹੋ ਗਈ ਸੀ।

ਇਹ ਵੀ ਪੜ੍ਹੋ : ਕ੍ਰਿਕਟਰ ਨਿਤੀਸ਼ ਰਾਣਾ ਦੀ ਪਤਨੀ ਨਾਲ ਬਦਸਲੂਕੀ, ਮੋਟਰਸਾਈਕਲ ਸਵਾਰਾਂ ਨੇ ਕੀਤਾ ਪਿੱਛਾ

ਮੁੰਬਈ ਇੰਡੀਅਨਜ਼ ਤੇ ਗੁਜਰਾਤ ਹੱਥੋਂ ਹਾਰ ਦੇ ਬਾਵਜੂਦ ਰਾਇਲਜ਼ ਨੇ ਚੋਟੀ ਦੀਆਂ ਚਾਰ ਟੀਮਾਂ ਵਿਚ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਉਸ ਨੇ ਅਜੇ ਤਕ ਪੰਜ ਮੈਚ ਜਿੱਤੇ ਹਨ ਜਦਕਿ ਇੰਨੇ ਹੀ ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੂੰ ਹਾਲਾਂਕਿ ਆਗਾਮੀ ਮੈਚਾਂ ਵਿਚ ਕਿਸੇ ਵੀ ਤਰ੍ਹਾਂ ਦਾ ਢਿੱਲਾ ਪ੍ਰਦਰਸ਼ਨ ਮਹਿੰਗਾ ਪੈ ਸਕਦਾ ਹੈ। ਰਾਜਸਥਾਨ ਰਾਇਲਜ਼ ਕੋਲ ਯਸ਼ਸਵੀ ਜਾਇਸਵਾਲ ਤੇ ਜੋਸ ਬਟਲਰ ਦੇ ਰੂਪ ਵਿਚ ਬਿਹਤਰੀਨ ਸਲਾਮੀ ਬੱਲੇਬਾਜ਼ ਹਨ ਪਰ ਜਦੋਂ ਵੀ ਇਹ ਦੋਵੇਂ ਨਹੀਂ ਚੱਲਦੇ ਤਦ ਟੀਮ ਸੰਕਟ ਵਿਚ ਪੈ ਜਾਂਦੀ ਹੈ।

ਇਹ ਵੀ ਪੜ੍ਹੋ : ਕਾਰ ਹਾਦਸੇ ਤੋਂ ਉੱਭਰ ਰਹੇ ਰਿਸ਼ਭ ਪੰਤ ਨੇ ਸਾਂਝੀ ਕੀਤੀ ਵੀਡੀਓ, ਬਿਨਾਂ ਸਹਾਰੇ ਚੱਲਦੇ ਆਏ ਨਜ਼ਰ

ਜਿੱਥੋਂ ਤਕ ਸਨਰਾਈਜ਼ਰਜ਼ ਦਾ ਸਵਾਲ ਹੈ ਤਾਂ ਉਸਦੀ ਟੀਮ ਨੇ ਅਜੇ ਤਕ ਸਿਰਫ 3 ਮੈਚ ਹੀ ਜਿੱਤੇ ਹਨ ਤੇ ਉਹ 10 ਟੀਮਾਂ ਦੀ ਅੰਕ ਸੂਚੀ ਵਿਚ ਨੌਵੇਂ ਸਥਾਨ ’ਤੇ ਹੈ। ਪਿਛਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਟਰਜ਼ ਹੱਥੋਂ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨ ਵਾਲੇ ਸਨਰਾਈਜ਼ਰਜ਼ ਨੂੰ ਜੇਕਰ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਣਾ ਹੈ ਤਾਂ ਜਿੱਤ ਦੇ ਰਸਤੇ ’ਤੇ ਪਰਤਣਾ ਹੋਵੇਗਾ। ਸਨਰਾਈਜ਼ਰਜ਼ ਨੂੰ ਅਜੇ ਤਕ ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਦਾ ਖਮਿਆਜ਼ਾ ਭੁਗਤਣਾ ਪਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News