IPL : ਨਿਲਾਮੀ ਤੋਂ ਪਹਿਲਾਂ ਮੁਸ਼ਤਾਕ ਅਲੀ ਟਰਾਫੀ ''ਚ ਨਜ਼ਰਾਂ ਯੁਵੀ, ਭੱਜੀ ਤੇ ਗੰਭੀਰ ''ਤੇ

Saturday, Jan 20, 2018 - 11:25 PM (IST)

IPL : ਨਿਲਾਮੀ ਤੋਂ ਪਹਿਲਾਂ ਮੁਸ਼ਤਾਕ ਅਲੀ ਟਰਾਫੀ ''ਚ ਨਜ਼ਰਾਂ ਯੁਵੀ, ਭੱਜੀ ਤੇ ਗੰਭੀਰ ''ਤੇ

ਕੋਲਕਾਤਾ— ਆਈ. ਪੀ. ਐੱਲ. ਨਿਲਾਮੀ ਤੋਂ ਪਹਿਲਾਂ ਕੱਲ ਇਥੇ ਹੋਣ ਵਾਲੇ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਸੁਪਰ ਲੀਗ ਗੇੜ ਵਿਚ ਜਦੋਂ 10 ਟੀਮਾਂ ਦੋ ਗਰੁੱਪਾਂ 'ਚ ਟਕਰਾਉਣਗੀਆਂ ਤਾਂ ਸਾਰਿਆਂ ਦੀਆਂ ਨਜ਼ਰਾਂ ਯੁਵਰਾਜ ਸਿੰਘ, ਗੌਤਮ ਗੰਭੀਰ ਤੇ ਹਰਭਜਨ ਸਿੰਘ ਵਰਗੇ ਧੁਨੰਤਰਾਂ 'ਤੇ ਰਹਿਣਗੀਆਂ।
ਵਿਸ਼ਵ ਕੱਪ ਜੇਤੂ ਚੌਕੜੀ ਗੰਭੀਰ, ਯੁਵਰਾਜ, ਹਰਭਜਨ ਤੇ ਸੁਰੇਸ਼ ਰੈਨਾ ਕਾਫੀ ਸਮੇਂ ਤੋਂ ਭਾਰਤੀ ਟੀਮ 'ਚੋਂ ਬਾਹਰ ਹਨ।  ਗੰਭੀਰ ਦਿੱਲੀ ਦੇ ਅਭਿਆਸ ਸੈਸ਼ਨ ਦੌਰਾਨ ਨਜ਼ਰ ਨਹੀਂ ਆਇਆ। ਟੀਮ ਮੈਨੇਜਰ ਨੇ ਦੱਸਿਆ ਕਿ ਉਹ ਅੱਜ ਰਾਤ ਟੀਮ ਨਾਲ ਜੁੜੇਗਾ।
ਰੈਨਾ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਲਈ ਜਿਥੇ ਚੇਨਈ ਸੁਪਰ ਕਿੰਗਜ਼ ਵਿਚ ਵਾਪਸੀ ਕਰੇਗਾ, ਉਥੇ ਹੀ ਗੰਭੀਰ, ਯੁਵਰਾਜ ਤੇ ਹਰਭਜਨ ਨਿਲਾਮੀ ਦਾ ਹਿੱਸਾ ਹੋਣਗੇ। ਆਈ. ਪੀ. ਐੱਲ. ਲਈ ਖਿਡਾਰੀਆਂ ਦੀ ਨਿਲਾਮੀ 27 ਤੇ 28 ਜਨਵਰੀ ਨੂੰ ਹੋਵੇਗੀ। 
ਹਰਭਜਨ 2008 ਤੋਂ ਮੁੰਬਈ ਟੀਮ ਦਾ ਹਿੱਸਾ ਸੀ, ਜਿਸ ਨੂੰ ਇਸ ਵਾਰ ਰਿਲੀਜ਼ ਕਰ ਦਿੱਤਾ ਗਿਆ ਹੈ। ਉਹ ਮੁਸ਼ਤਾਕ ਟਰਾਫੀ ਵਿਚ ਗਰੁੱਪ-ਏ ਵਿਚ ਪੰਜਾਬ ਦੀ ਅਗਵਾਈ ਕਰੇਗਾ। ਉਥੇ ਹੀ ਗੰਭੀਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਰਿਲੀਜ਼ ਕੀਤਾ ਹੈ।


Related News