IPL : ਪੰਜਾਬ ਕਿੰਗਜ਼ ਵਿਰੁੱਧ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗੀ ਮੁੰਬਈ, ਜਾਣੋ ਮੈਚ ਨਾਲ ਸਬੰਧਤ ਕੁਝ ਅਹਿਮ ਗੱਲਾਂ ਬਾਰੇ

Saturday, Apr 22, 2023 - 02:27 PM (IST)

IPL : ਪੰਜਾਬ ਕਿੰਗਜ਼ ਵਿਰੁੱਧ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗੀ ਮੁੰਬਈ, ਜਾਣੋ ਮੈਚ ਨਾਲ ਸਬੰਧਤ ਕੁਝ ਅਹਿਮ ਗੱਲਾਂ ਬਾਰੇ

ਮੁੰਬਈ, (ਭਾਸ਼ਾ)– ਆਈਪੀਐੱਲ 2023 ਦਾ 31ਵਾਂ ਮੈਚ ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।  ਆਮ ਤੌਰ ’ਤੇ ਹੌਲੀ ਸ਼ੁਰੂਆਤ ਕਰਨ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਨੇ ਜਿੱਤ ਦੀ ਲੈਅ ਹਾਸਲ ਕਰ ਲਈ ਹੈ ਤੇ ਉਹ ਪੰਜਾਬ ਕਿੰਗਜ਼ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਮੈਦਾਨ ’ਤੇ ਉਤਰੇਗੀ। ਮੁੰਬਈ ਨੇ ਪਹਿਲੇ ਦੋਵੇਂ ਮੈਚ ਗੁਆ ਕੇ ਖਰਾਬ ਸ਼ੁਰੂਆਾਤ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਨੇ ਦਿੱਲੀ ਕੈਪੀਟਲਸ, ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਰਜ਼ਰਜ਼ ਹੈਦਰਾਬਾਦ ਨੂੰ ਹਰਾਇਆ ਅਤੇ ਅਜੇ ਤਕ ਅੰਕ ਸੂਚੀ ’ਚ ਛੇਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ : IPL 2023: ਕਾਨਵੇ ਦਾ ਸ਼ਾਨਦਾਰ ਅਰਧ ਸੈਂਕੜਾ, ਚੇਨਈ ਸੁਪਰ ਕਿੰਗਜ਼ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

ਦੂਜੇ ਪਾਸੇ ਪੰਜਾਬ ਅੰਕ ਸੂਚੀ ’ਚ ਸੱਤਵੇਂ ਸਥਾਨ ’ਤੇ ਹੈ। ਉਸ ਨੂੰ ਨਿਯਮਤ ਕਪਤਾਨ ਸ਼ਿਖਰ ਧਵਨ ਦੀ ਕਮੀ ਮਹਿਸੂਸ ਹੋ ਰਹੀ ਹੈ, ਜਿਹੜਾ ਜ਼ਖ਼ਮੀ ਹੋਣ ਦੇ ਕਾਰਨ ਪਿਛਲੇ ਦੋ ਮੈਚਾਂ ’ਚ ਨਹੀਂ ਖੇਡ ਸਕੇ ਤੇ ਉਸਦਾ ਮੁੰਬਈ ਵਿਰੁੱਧ ਵਾਨਖੇੜੇ ਸਟੇਡੀਅਮ ਵਿਚ ਹੋਣ ਵਾਲੇ ਮੈਚ ਵਿਚ ਵੀ ਖੇਡਣਾ ਸ਼ੱਕੀ ਹੈ। ਪੰਜਾਬ ਲਈ ਧਵਨ ਦੀ ਭੂਮਿਕਾ ਮਹੱਤਵਪੂਰਨ ਹੈ। ਉਸ ਨੇ ਸ਼ੁਰੂਆਤੀ ਮੈਚਾਂ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਪਰ ਇਸ ਤੋਂ ਬਾਅਦ ਮੋਢੇ ਦੀ ਸੱਟ ਦੇ ਕਾਰਨ ਉਸ ਨੂੰ ਬਾਹਰ ਬੈਠਣਾ ਪਿਆ। ਪੰਜਾਬ ਕਿੰਗਜ਼ ਦੇ ਫੀਲਡਿੰਗ ਕੋਚ ਟ੍ਰੈਵਰ ਗੋਂਜਾਲਵਿਸ ਨੇ ਵੀਰਵਾਰ ਨੂੰ ਟੀਮ ਦੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਹੱਥੋਂ 24 ਦੌੜਾਂ ਦੀ ਹਾਰ ਤੋਂ ਬਾਅਦ ਕਿਹਾ ਸੀ ਕਿ ਧਵਨ ਨੂੰ ਪੂਰਣ ਫਿਟਨੈਸ ਹਾਸਲ ਕਰਨ ਵਿਚ ਅਜੇ ਦੋ-ਤਿੰਨ ਦਿਨ ਲੱਗਣਗੇ। ਪੰਜਾਬ ਨੇ ਅਜੇ ਤਕ ਛੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੂੰ ਤਿੰਨ ਮੈਚਾਂ ਵਿਚ ਜਿੱਤ ਮਿਲੀ ਪਰ ਉਸ ਨੂੰ ਪਿਛਲੇ ਚਾਰ ਵਿਚੋਂ ਤਿੰਨ ਮੈਚਾਂ ਵਿਚੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮੈਚਾਂ ਵਿਚ ਪੰਜਾਬ ਨੂੰ ਧਵਨ ਦੀ ਕਮੀ ਮਹਿਸੂਸ ਹੋਈ, ਜਿਨ੍ਹਾਂ ਨੇ ਚਾਰ ਮੈਚਾਂ ਵਿਚ 233 ਦੌੜਾਂ ਬਣਾਈਆਂ ਹਨ।

ਇਹ ਵੀ ਪੜ੍ਹੋ : ਮੈਂ ਖੇਡਣ ਲਈ ਖ਼ੁਦ ਨੂੰ ਸਭ ਤੋਂ ਵਧੀਆ ਸਥਿਤੀ 'ਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ: ਜੋਫਰਾ ਆਰਚਰ

ਸੰਭਾਵਿਤ ਪਲੇਇੰਗ 11

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਕੈਮਰਨ ਗ੍ਰੀਨ, ਤਿਲਕ ਵਰਮਾ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਨੇਹਲ ਵਢੇਰਾ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ।

ਪੰਜਾਬ ਕਿੰਗਜ਼ : ਅਥਰਵ ਟਾਇਡੇ, ਪ੍ਰਭਸਿਮਰਨ ਸਿੰਘ, ਮੈਥਿਊ ਸ਼ਾਰਟ, ਲਿਆਮ ਲਿਵਿੰਗਸਟੋਨ, ਹਰਪ੍ਰੀਤ ਸਿੰਘ ਭਾਟੀਆ, ਸ਼ਿਖਰ ਧਵਨ, ਸੈਮ ਕੁਰੇਨ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਨਾਥਨ ਐਲਿਸ/ਕਗਿਸੋ ਰਬਾਡਾ, ਅਰਸ਼ਦੀਪ ਸਿੰਘ, ਰਾਹੁਲ ਚਾਹਰ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News