11 ਸਾਲ ਬਾਅਦ IPL 'ਚ ਹੋਵੇਗਾ ਇਹ ਵੱਡਾ ਬਦਲਾਅ

Friday, Nov 09, 2018 - 04:35 PM (IST)

11 ਸਾਲ ਬਾਅਦ IPL 'ਚ ਹੋਵੇਗਾ ਇਹ ਵੱਡਾ ਬਦਲਾਅ

ਨਵੀਂ ਦਿੱਲੀ— ਆਈ.ਪੀ.ਐੱਲ. ਦੇ 11 ਸੀਜ਼ਨ ਹੋ ਚੁੱਕੇ ਹਨ ਅਤੇ ਸੀਜ਼ਨ ਨੂੰ ਲੈ ਕੇ ਟ੍ਰੇਡਿੰਗ ਵਿੰਡੋ ਦੀ ਪ੍ਰਕਿਰਿਆ ਚਾਲੂ ਹੈ। ਜਦਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅਗਲੇ ਸਾਲ ਇੰਗਲੈਂਡ 'ਚ ਹੋਣ ਵਾਲੇ ਆਈ.ਸੀ.ਸੀ. ਵਰਲਡ ਕੱਪ ਨੂੰ ਦੇਖਦੇ ਹੋਏ ਸੀ.ਓ.ਏ. ਦੇ ਸਾਹਮਣੇ ਤੇਜ਼ ਗੇਂਦਬਾਜ਼ ਖਾਸਤੌਰ 'ਤੇ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦੇਣ ਦੀ ਸਲਾਹ ਦਿੱਤੀ ਹੈ, ਤਾਂਕਿ ਉਹ ਇਸ ਖਾਸ ਮਿਸ਼ਨ ਲਈ ਤਰੋਤਾਜ਼ਾ ਰਹਿ ਸਕਣ। 

ਹਾਲਾਂਕਿ ਚਰਚਾ ਇਹ ਵੀ ਹੈ ਕਿ ਵਰਲਡ ਕੱਪ ਨੂੰ ਦੇਖਦੇ ਹੋਏ ਆਈ.ਪੀ.ਐੱਲ. ਦੇ ਆਉਣ ਵਾਲੇ ਸੀਜ਼ਨ ਨੂੰ ਇਕ-ਦੋ ਹਫਤੇ ਪਹਿਲਾਂ ਸ਼ੁਰੂ ਕੀਤਾ ਜਾ ਸਕਦਾ ਹੈ। ਇਸਦੇ 23 ਮਾਰਚ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੀ ਹੁਣ ਤੱਕ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਹੋਈ ਹੈ। ਵੈਸੇ ਵਰਲਡ ਕੱਪ 30 ਮਈ ਤੋਂ ਸ਼ੁਰੂ ਹੋਵੇਗਾ ਅਤੇ ਭਾਰਤ ਨੂੰ ਆਪਣਾ ਪਹਿਲਾਂ ਮੈਚ 5 ਜੂਨ ਨੂੰ ਖੇਡਣਾ ਹੈ। ਇੰਨੀ ਹੀ ਨਹੀਂ, ਆਈ.ਪੀ.ਐੱਲ. ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਟੂਰਨਾਮੈਂਟ ਦੀ ਸ਼ੁਰੂਆਤ ਮਾਰਚ 'ਚ ਹੋਵੇਗੀ।
PunjabKesari
ਤੁਹਾਨੂੰ ਦੱਸ ਦਈਏ ਕਿ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ 'ਚ ਸੀ.ਓ.ਏ. ਦੇ ਸਾਹਮਣੇ ਤੇਜ਼ ਗੇਂਦਬਾਜ਼ਾਂ ਨੂੰ ਆਈ.ਪੀ.ਐੱਲ. ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਹੈ। ਜਦਕਿ ਹੈਦਰਾਬਾਦ ਦੇ ਇਲਾਵਾ ਦਿੱਲੀ 'ਚ ਹੋਈ ਇਸ ਮੀਟਿੰਗ 'ਚ ਰੋਹਿਤ ਸ਼ਰਮਾ, ਅਜਿੰਕਯ ਰਹਾਨੇ ਅਤੇ ਟੀਮ ਦੇ ਚੀਫ ਸਿਲੈਕਟਰ ਐੈੱਮ.ਐੱਸ.ਕੇ. ਪ੍ਰਸਾਦ ਨੇ ਵੀ ਭਾਗ ਲਿਆ ਸੀ।


author

suman saroa

Content Editor

Related News