IPL : 2 ਕਰੋੜ ਰੁਪਏ ਦੇ ਸਲੈਬ ''ਚ 13 ਭਾਰਤੀ ਖਿਡਾਰੀ, ਇਹ ਹਨ ਟਾਪ ''ਤੇ
Saturday, Jan 20, 2018 - 10:59 PM (IST)

ਨਵੀਂ ਦਿੱਲੀ— ਵਿਵਾਦਾਂ 'ਚ ਘਿਰੇ ਇੰਗਲੈਂਡ ਦੇ ਆਲਰਾਊਡਰ ਬੇਨ ਸਟੋਕਸ ਤੇ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ 27 ਤੇ 28 ਜਨਵਰੀ ਨੂੰ ਬੈਂਗਲੁਰੂ 'ਚ ਹੋਣ ਵਾਲੀ ਆਈ. ਪੀ. ਐੱਲ. ਦੇ ਖਿਡਾਰੀਆਂ ਦੀ ਨਿਲਾਮੀ ਸੂਚੀ 'ਚ ਟਾਪ-16 'ਚ ਸ਼ਾਮਲ ਹਨ।
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ਲ ਸਟਾਰਕ ਤੇ ਇੰਗਲੈਂਡ ਦੇ ਕਪਤਾਨ ਜੋਅ ਰੂਟ ਉਨ੍ਹਾਂ ਚੋਟੀ ਦੇ ਵਿਦੇਸ਼ੀ ਖਿਡਾਰੀਆਂ 'ਚ ਮੌਜੂਦ ਹੈ, ਜਿਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ। ਰੂਟ ਵੀ ਮਾਰਕੀ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੈ।
ਬੁੱਧਵਾਰ ਨੂੰ ਸਟੋਕਸ ਨੂੰ ਇੰਗਲੈਂਡ ਦੇ ਲਈ ਖੇਡਣ ਦੀ ਆਗਿਆ ਮਿਲ ਗਈ ਜਦਕਿ ਉਸ 'ਤੇ ਲੜਾਈ ਕਰਨ ਦਾ ਦੋਸ਼ ਹੈ। ਇਕ ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ ਨੇ ਨਿਲਾਮੀ ਦੇ ਲਈ ਰਜਿਸਟਰੇਸ਼ਨ ਕੀਤਾ ਸੀ ਪਰ ਬੀ. ਸੀ. ਸੀ. ਆਈ. ਨੇ ਚੁਣ ਕੇ 578 ਖਿਡਾਰੀਆਂ ਦਾ ਕਰ ਦਿੱਤਾ। ਖਿਡਾਰੀਆਂ ਨੂੰ ਉਨ੍ਹਾ ਦੇ ਪ੍ਰੋਫਾਈਲ ਦੇ ਆਧਾਰ 'ਤੇ 8 ਸਲੈਬ 'ਚ ਰੱਖਿਆ ਗਿਆ ਹੈ। ਕੌਮਾਂਤਰੀ (ਭਾਰਤੀ ਤੇ ਵਿਦੇਸ਼ੀ) ਦੇ ਲਈ ਸਲੈਬ ਕਰਮਵਾਰ : 2 ਕਰੋੜ ਰੁਪਏ, 1.5 ਕਰੋੜ ਰੁਪਏ, ਇਕ ਕਰੋੜ ਰੁਪਏ, 75 ਲੱਖ ਰੁਪਏ ਤੇ 50 ਲੱਖ ਰੁਪਏ ਹੈ ਜਦਕਿ ਅਨਕੈਪ ਖਿਡਾਰੀਆਂ ਦੇ ਆਧਾਰ ਮੁਲ ਕਰਮਵਾਰ : 40 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਹੈ। ਆਈ. ਪੀ. ਐੱਲ. ਦੇ ਚੋਣਕਾਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਆਈ. ਪੀ. ਐੱਲ. ਖਿਡਾਰੀ ਨਿਲਾਮੀ 'ਚ ਇਕ ਕ੍ਰਿਕਟਰ ਜੇ ਚੁਣੇ ਜਾਣ ਤੋਂ ਪਹਿਲਾਂ ਕਾਫੀ ਰਣਨੀਤੀ ਬਣਾਈ ਜਾਂਦੀ ਹੈ।
ਇਸ ਸਮੇਂ ਦੁਨੀਆ ਦੇ ਮੁਖ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਤੇ ਟੀ-20 ਮੈਚ ਜੇਤੂ ਕ੍ਰਿਸ ਗੇਲ ਨੂੰ ਐੱਮ1 (ਮਾਰਕੀ1) ਵਰਗ 'ਚ ਰੱਖਿਆ ਗਿਆ ਹੈ। ਮਾਰਕੀ ਸੂਚੀ (ਐੱਮ2) ਦੇ ਦੂਸਰੇ ਟੀਅਰ 'ਚ ਕੁਝ ਤਜ਼ਰਬੇਕਾਰ ਕੌਮਾਂਤਰੀ ਖਿਡਾਰੀ ਹਰਭਜਨ ਸਿੰਘ, ਗੌਤਮ ਗੰਭੀਰ ਤੇ ਯੁਵਰਾਜ ਸਿੰਘ ਹਨ।
2 ਕਰੋੜ ਰੁਪਏ ਦੇ ਸਲੈਬ 'ਚ 13 ਖਾਡਰੀ ਹਨ ਤੇ ਬੁਹਤ ਲੰਬੇ ਸਮੇਂ ਬਾਅਦ ਫ੍ਰੈਂਚਾਈਜ਼ੀ ਟੀਮਾਂ ਨੂੰ ਭਾਰਤ ਦੇ ਮੌਜੂਦਾ ਖਿਡਾਰੀਆਂ ਨੂੰ ਚੁਣੇ ਦਾ ਮੌਕਾ ਮਿਲੇਗਾ।
ਕ੍ਰਿਸ ਲਿਨ ਤੇ ਫਾਫ ਡੂ ਪਲੇਸਿਸ ਵੀ 2 ਕਰੋੜ ਦੀ ਸਲੈਬ 'ਚ