IOC ਨੇ ਕੁਵੈਤ ਓਲੰਪਿਕ ਕਮੇਟੀ ਤੋਂ ਪਾਬੰਦੀ ਹਟਾਈ

Sunday, Jul 07, 2019 - 03:15 AM (IST)

IOC ਨੇ ਕੁਵੈਤ ਓਲੰਪਿਕ ਕਮੇਟੀ ਤੋਂ ਪਾਬੰਦੀ ਹਟਾਈ

ਜੇਨੇਵਾ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ. ) ਨੇ ਨਿਰਧਾਰਿਤ ਮਾਪਦੰਡਾਂ ਦੀ ਸਫਲਤ ਪੂਰਵਕ ਪਾਲਣਾ ਕਰਨ 'ਤੇ ਕੁਵੈਤ ਓਲੰਪਿਕ ਕਮੇਟੀ (ਕੇ. ਓ. ਸੀ.) 'ਤੇ ਲੱਗੀ ਪਾਬੰਦੀ ਪੂਰਨ ਤੌਰ 'ਤੇ ਹਟਾ ਦਿੱਤੀ ਹੈ। ਆਈ. ਸੀ. ਸੀ. ਕਾਰਜਕਾਰੀ ਬੋਰਡ ਨੇ ਪੋਸਟ ਰਾਹੀਂ ਆਪਣੀ ਵੋਟ ਦੇ ਕੇ ਇਸ ਦਾ ਫੈਸਲਾ ਕੀਤਾ। ਅੰਤਰਰਾਸ਼ਟਰੀ ਸੰਸਥਾ ਨੇ ਆਪਣਾ ਬਿਆਨ ਜਾਰੀ ਕਰ ਦੱਸਿਆ ਕਿ ਸਪੋਰਟਸ ਕਲੱਬੀ ਖੇਡ ਸੰਘਾਂ ਦੀ ਸਮੀਖਿਆ, ਨਵੇਂ ਨਿਯਮ ਕਾਨੂੰਨ ਤੇ ਪਹਿਲੇ ਰੋਡਮੈਪ ਦਾ ਪਾਲਣ ਨਿਸ਼ਚਿਤ ਸਮੇਂ ਦੇ ਵਿਚ ਸਫਲਤਾਪੂਰਵਕ ਕੀਤਾ ਗਿਆ। ਇਸ ਤੋਂ ਇਲਾਵਾ ਕੇ. ਓ. ਸੀ. ਨੂੰ ਰਾਸ਼ਟਰੀ ਖੇਡ ਸੰਘਾਂ ਦੀ ਸਮੀਖਿਆ, ਨਵੇਂ ਨਿਯਮ ਕਾਨੂੰਨ ਤੇ ਉਸ 'ਚ ਚੋਣ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ ਸਨ ਜਿਸ ਦਾ ਅੰਤਰਰਾਸ਼ਟਰੀ ਮਹਾਸੰਘ ਦੇ ਨਾਲ ਮਿਲ ਕੇ ਪਾਲਣ ਕੀਤਾ ਗਿਆ ਹੈ ਤੇ ਜੂਨ ਦੀ ਸ਼ੁਰੂਆਤ 'ਚ ਇਸ ਨੂੰ ਸਫਲਤਾਪੂਰਵਕ ਪਾਲਨ ਕੀਤਾ ਗਿਆ।


author

Gurdeep Singh

Content Editor

Related News