ਕੋਰੋਨਾ ਕਾਲ ’ਚ ਮਦਦ ਲਈ ਅੱਗੇ ਆਇਆ IOC, ਕੀਤੀ 2 ਕਰੋੜ ਰੁਪਏ ਦੀ ਮਦਦ

Saturday, May 30, 2020 - 12:14 PM (IST)

ਕੋਰੋਨਾ ਕਾਲ ’ਚ ਮਦਦ ਲਈ ਅੱਗੇ ਆਇਆ IOC, ਕੀਤੀ 2 ਕਰੋੜ ਰੁਪਏ ਦੀ ਮਦਦ

ਸਪੋਰਟ ਡੈਸਕ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਸਕੱਤਰ ਰਾਜੀਵ ਮਹਿਤਾ ਨੇ ਕੋਰੋਨਾਵਾਇਰਸ ਦੇ ਸੰਕਟ ਦੇ ਵਿਚਾਲੇ ਪ੍ਰਧਾਨਮੰਤਰੀ ਰਾਹਤ ਫੰਡ ’ਚ ਮਦਦ ਲਈ ਦੋ ਕਰੋੜ ਰੁਪਏ ਦਾ ਚੈੱਕ ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੂੰ ਸੌਂਪਿਆ। ਵੱਖ ਵੱਖ ਫੈਡਰੇਸ਼ਨਾਂ ਨੇ ਕੋਰੋਨਾ ਨਾਲ ਲੜਾਈ ਲਈ ਇਹ ਰਾਸ਼ੀ ਇਕੱਠੀ ਕੀਤੀ ਸੀ ਜਿਸ ਨੂੰ ਆਈ. ਓ. ਏ. ਦੇ ਸਕੱਤਰ ਮਹਿਤਾ ਨੇ ਵੀਰਵਾਰ ਨੂੰ ਖੇਡ ਮੰਤਰੀ ਨੂੰ ਦਿੱਤਾ। ਮਹਿਤਾ ਦੇ ਨਾਲ ਆਈ. ਓ. ਏ ਦੀ ਕਾਰਜਕਾਰੀ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।PunjabKesari  ਖੇਲ ਮੰਤਰੀ ਨੇ ਆਈ. ਓ. ਏ. ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਮੈਂ ਆਈ. ਓ. ਏ. ਦਾ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਕੋਰੋਨਾ ਖਿਲਾਫ ਦੇਸ਼ ਦੀ ਜੰਗ ’ਚ ਨੈਸ਼ਨਲ ਸਪੋਰਟਸ ਫੈਡਰੇਸ਼ਨ ਵਲੋਂ ਦੋ ਕਰੋੜ ਦਾ ਚੈੱਕ ਪੀ. ਐੱਮ ਕੇਅਰਸ ਫੰਡ ਲਈ ਦਿੱਤਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਸੰਕਟ ਦੀ ਕੜੀ ’ਚ ਖੇਡ ਸਮੂਹ ਨੇ ਇਕਜੁੱਟ ਹੋ ਕੇ ਇਹ ਮਦਦ ਕੀਤੀ ਹੈ।


author

Davinder Singh

Content Editor

Related News