IOA, ਗ੍ਰਹਿ ਮੰਤਰੀ ਨੇ ਦਿੱਤੀਆਂ ਰਾਸ਼ਟਰਮੰਡਲ ਖੇਡਾਂ ਦੇ ਭਾਰਤੀ ਦਲ ਨੂੰ ਸ਼ੁੱਭਕਾਮਨਾਵਾਂ

03/22/2018 1:31:59 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਆਸਟਰੇਲੀਆ ਦੇ ਗੋਲਡ ਕੋਸਟ 'ਚ ਆਯੋਜਿਤ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਜਾ ਰਹੇ 222 ਮੈਂਬਰੀ ਭਾਰਤੀ ਦਲ ਦੇ ਲਈ ਵੀਰਵਾਰ ਨੂੰ ਇੱਥੇ ਰਾਜਧਾਨੀ ਦਿੱਲੀ 'ਚ ਖਾਸ ਪ੍ਰੋਗਰਾਮ ਆਯੋਜਿਤ ਕੀਤਾ। ਭਾਰਤੀ ਐਥਲੀਟਾਂ ਨੂੰ ਰਾਸ਼ਟਰਮੰਡਲ ਖੇਡਾਂ 'ਚ ਚੰਗੇ ਪ੍ਰਦਰਸ਼ਨ ਲਈ ਉਤਸ਼ਾਹਤ ਕਰਨ ਦੇ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸੀ ਜਿਨ੍ਹਾਂ ਨੇ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਅÎਾਂ।

ਭਾਰਤ ਆਸਟਰੇਲੀਆ ਦੇ ਗੋਲਡ ਕੋਸਟ 'ਚ 4 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਆਪਣਾ 222 ਮੈਂਬਰੀ ਦਲ ਉਤਾਰ ਰਿਹਾ ਹੈ ਜਿੱਥੇ ਖਿਡਾਰੀ 15 ਵੱਖ-ਵੱਖ ਖੇਡਾਂ 'ਚ ਤਗਮੇ ਹਾਸਲ ਕਰਨ ਲਈ ਉਤਰਨਗੇ। ਇਸ 'ਚ ਵੇਟਲਿਫਟਿੰਗ, ਕੁਸ਼ਤੀ, ਬਾਸਕਟਬਾਲ, ਐਥਲੈਟਿਕਸ, ਲਾਨ ਬਾਲ, ਮੁੱਕੇਬਾਜ਼ੀ, ਟੇਬਲ ਟੈਨਿਸ, ਪੈਰਾ ਸਪੋਰਟਸ ਆਦਿ ਸ਼ਾਮਲ ਹਨ। ਕਈ ਭਾਰਤੀ ਖਿਡਾਰੀ ਵਿਦੇਸ਼ੀ ਹਾਲਾਤਾਂ ਦੇ ਮੁਤਾਬਕ ਖੁਦ ਨੂੰ ਢਾਲਣ ਲਈ ਪਹਿਲੇ ਹੀ ਆਸਟਰੇਲੀਆ ਰਵਾਨਾ ਹੋ ਚੁੱਕੇ ਹਨ। ਓਲੰਪਿਕ ਸੰਘ ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬੱਤਰਾ ਨੇ ਇਸ ਮੌਕੇ 'ਤੇ ਕਿਹਾ, ''ਮੈਨੂੰ ਆਪਣਾ ਸਭ ਤੋਂ ਚੰਗਾ ਖਿਡਾਰੀਆਂ ਦਾ ਇਹ ਦਲ ਆਸਟਰੇਲੀਆ ਰਵਾਨਾ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਸਾਨੂੰ ਯਕੀਨ ਹੈ ਕਿ ਇਹ ਖਿਡਾਰੀ ਦੇਸ਼ ਦਾ ਨਾਂ ਰੌਸ਼ਨ ਕਰਨਗੇ।


Related News