ਚੈਂਪੀਅਨਸ ਟਰਾਫੀ ਜਿੱਤਣ ਤੋਂ ਬਾਅਦ ਇੰਜ਼ਮਾਮ ਨੂੰ ਮਿਲੇ ਇਕ ਕਰੋੜ ਰੁਪਏ ''ਤੇ ਚੁੱਕੇ ਜਾ ਰਹੇ ਨੇ ਇਹ ਸਵਾਲ

Thursday, Jul 06, 2017 - 09:25 PM (IST)

ਚੈਂਪੀਅਨਸ ਟਰਾਫੀ ਜਿੱਤਣ ਤੋਂ ਬਾਅਦ ਇੰਜ਼ਮਾਮ ਨੂੰ ਮਿਲੇ ਇਕ ਕਰੋੜ ਰੁਪਏ ''ਤੇ ਚੁੱਕੇ ਜਾ ਰਹੇ ਨੇ ਇਹ ਸਵਾਲ

ਕਰਾਚੀ—ਪਾਕਿਸਤਾਨ ਦੀ ਚੈਂਪੀਅਨਸ ਟਰਾਫੀ 'ਚ ਜਿੱਤ 'ਤੇ ਮੁੱਖ ਚੋਣਕਰਤਾ ਇੰਜ਼ਮਾਮ-ਉਲ-ਹੱਕ ਨੂੰ ਇਕ ਕਰੋੜ ਰੁਪਏ ਦਾ ਪੁਰਸਕਾਰ ਦੇਣ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਸਲਾਮਾਬਾਦ 'ਚ ਮੰਗਲਵਾਰ ਨੂੰ ਚੈਂਪੀਅਨਸ ਟਰਾਫੀ ਜੇਤੂ ਟੀਮ ਲਈ ਪ੍ਰਧਾਨਮੰਤਰੀ ਨੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਸੀ, ਜਿਸ 'ਚ ਬਾਕੀ ਚੋਣਕਰਤਾਵਾਂ ਤੌਸੀਫ ਅਹਿਮਦ, ਵਸੀਮ ਹੈਦਰ ਅਤੇ ਵਜਾਹਤੁੱਲਾਹ ਵਸਤੀ ਨੂੰ 10-10 ਲੱਖ ਰੁਪਏ ਦਿੱਤੇ ਗਏ ਸਨ। ਸਾਬਕਾ ਮੁੱਖ ਚੋਣਕਰਤਾ ਇਕਬਾਲ ਕਾਸਿਮ ਨੇ ਕਿਹਾ ਕਿ ਮੁੱਖ ਚੋਣਕਰਤਾ ਨੂੰ ਇੰਨੀ ਵੱਡੀ ਧਨਰਾਸ਼ੀ ਦੇਣ ਦਾ ਕੋਈ ਮਤਲਬ ਨਹੀਂ ਬਣਦਾ, ਜਦਕਿ ਮੁੱਖ 
ਕੋਚ ਅਤੇ ਬਾਕੀ ਕੋਚਿੰਗ ਸਟਾਫ 'ਚ ਹਰ ਇਕ ਨੂੰ ਚੈਂਪੀਅਨਸ ਟਰਾਫੀ ਜਿੱਤਣ 'ਤੇ 50 ਲੱਖ ਰੁਪਏ ਦਿੱਤੇ ਗਏ। ਫਿਰ ਮੁੱਖ ਚੋਣਕਰਤਾ ਅਤੇ ਬਾਕੀ ਚੋਣਕਰਤਾਵਾਂ ਨੂੰ ਪੈਸੇ ਦੇਣ 'ਚ ਇੰਨਾ ਭੇਦਭਾਵ ਕਿਉ ਕੀਤਾ ਗਿਆ। ਇਕ ਹੋਰ ਚੋਣਕਰਤਾ ਅਤੇ ਮੁੱਖ ਕੋਚ ਰਹੇ ਮੋਹਸਿਨ ਖਾਨ ਨੇ ਕਿਹਾ ਕਿ ਜਿਸ ਮੁੱਖ ਕੋਚ ਨੇ ਇੰਗਲੈਂਡ 'ਚ ਅਭਿਆਨ 'ਚ ਅਹਿਮ ਭੂਮਿਕਾ ਨਿਭਾਈ। ਉਸ ਨੂੰ 50 ਲੱਖ ਰੁਪਏ ਹੀ ਦਿੱਤੇ ਗਏ, ਜਦਕਿ ਇੰਗਲੈਂਡ ਦਾ ਦੌਰਾ ਨਹੀਂ ਕਰਨ ਵਾਲੇ ਮੁੱਖ ਚੋਣਕਰਤਾਂ ਨੂੰ ਉਨ੍ਹਾਂ ਤੋਂ ਦੁੱਗਣੀ ਰਾਸ਼ੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਹੋਰ ਕਦੋ ਟੀਮ ਦੇ ਚੰਗੇ ਪ੍ਰਦਰਸ਼ਨ 'ਤੇ ਮੁੱਖ ਚੋਣਕਰਤਾ ਨੂੰ ਸਨਮਾਨਤ ਕੀਤਾ ਗਿਆ। ਇਹ ਧਨਰਾਸ਼ੀ ਖੇਡ ਦੇ ਵਿਕਾਸ 'ਚ ਲਗਾਈ ਜਾ ਸਕਦੀ ਸੀ।


Related News