ਇਸ ਸਾਬਕਾ ਪਾਕਿ ਕ੍ਰਿਕਟਰ ਨੇ ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਵੇਖ ਬੰਨ੍ਹੇ ਤਾਰੀਫ਼ਾਂ ਦੇ ਪੁਲ, ਦਿੱਤਾ ਇਹ ਵੱਡਾ ਬਿਆਨ
Monday, Mar 29, 2021 - 02:12 PM (IST)
ਸਪੋਰਟਸ ਡੈਸਕ— ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਸੀਰੀਜ਼ ਦੌਰਾਨ ਚੰਗੀ ਫ਼ਾਰਮ ’ਚ ਦਿਖਾਈ ਦੇ ਰਹੇ ਹਨ। ਪੰਤ ਨੇ ਦੂਜੇ ਤੇ ਤੀਜੇ ਵਨ-ਡੇ ’ਚ ਇੰਗਲੈਂਡ ਖ਼ਿਲਾਫ਼ ਹਮਲਾਵਰ ਪਾਰੀ ਖੇਡ ਕੇ ਸਾਰਿਆਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਪੰਤ ਦੀ ਪਾਰੀ ਵੇਖ ਹਰ ਕੋਈ ਉਨ੍ਹਾਂ ਦੀ ਸ਼ਲਾਘਾ ਕਰ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਧਾਕੜ ਬੱਲੇਬਾਜ਼ ਇੰਜ਼ਮਾਮ-ਉਲ-ਹੱਕ ਨੇ ਵੀ ਪੰਤ ਦੀ ਬੱਲੇਬਾਜ਼ੀ ਦੀ ਤਾਰੀਫ਼ ਕੀਤੀ ਹੈ।
ਇਹ ਵੀ ਪੜ੍ਹੋ : ਟੈਸਟ ਕ੍ਰਿਕਟ ਹਮੇਸ਼ਾ ਮੇਰੀ ਪਹਿਲ : ਭੁਵਨੇਸ਼ਵਰ
ਇੰਜ਼ਮਾਮ-ਉਲ ਹੱਕ ਨੇ ਆਪਣੇ ਯੂਟਿਊਬ ਚੈਨਲ ’ਤੇ ਗੱਲ ਕਰਦੇ ਹੋਏ ਕਿਹਾ ਕਿ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਸਟਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਤੇ ਐੱਮ. ਐੱਸ. ਧੋਨੀ ਜਿਹੇ ਮਹਾਨ ਖਿਡਾਰੀਆਂ ਦਾ ਰਿਕਾਰਡ ਤੋੜ ਸਕਦੇ ਹਨ। ਇੰਜ਼ਮਾਮ ਨੇ ਕਿਹਾ ਕਿ ਦੂਜੇ ਵਨ-ਡੇ ਮੈਚ ਦੌਰਾਨ ਉਨ੍ਹਾਂ ਕੇ. ਐੱਲ. ਰਾਹੁਲ ਤੋਂ ਜ਼ਿਆਦਾ ਪੰਤ ਦੀ ਹਮਲਾਵਰ ਪਾਰੀ ਸੀ। ਇਸ ਦੀ ਮਦਦ ਨਾਲ ਹੀ ਭਾਰਤੀ ਟੀਮ ਇੰਗਲੈਂਡ ਦੇ ਸਾਹਮਣੇ ਵੱਡਾ ਟੀਚਾ ਰੱਖਣ ’ਚ ਸਫਲ ਹੋ ਸਕੀ।
ਇਹ ਵੀ ਪੜ੍ਹੋ : 17 ਸਾਲ ਪਹਿਲਾਂ ਸਹਿਵਾਗ ਦੇ ਤੂਫ਼ਾਨ ’ਚ ਉਡਿਆ ਸੀ ਪਾਕਿਸਤਾਨ, ਮੁਲਤਾਨ ’ਚ ਰਚਿਆ ਸੀ ਇਤਿਹਾਸ
ਇੰਜ਼ਮਾਮ ਨੇ ਕਿਹਾ ਕਿ ਮੈਂ ਪਿਛਲੇ 30-35 ਸਾਲਾਂ ’ਚ ਗਿਲਕ੍ਰਿਸਟ ਤੇ ਧੋਨੀ ਤੋਂ ਇਲਾਵਾ ਕਿਸੇ ਹੋਰ ਵਿਕਟਕੀਪਰ ਬੱਲੇਬਾਜ਼ ਨੂੰ ਅਜਿਹੇ ਹਮਲਾਵਰ ਸ਼ਾਟ ਖੇਡਦੇ ਹੋਏ ਨਹੀਂ ਦੇਖਿਆ ਹੈ। ਜਿਸ ਤਰ੍ਹਾਂ ਧੋਨੀ ਤੇ ਗਿਲਕ੍ਰਿਸਟ ਮੈਚ ਦਾ ਰੁਖ਼ ਬਦਲਦੇ ਸਨ, ਪੰਤ ਵੀ ਉਸੇ ਤਰ੍ਹਾਂ ਵਿਰੋਧੀ ਟੀਮ ਪ੍ਰਤੀ ਹਮਲਾਵਰ ਬੱਲੇਬਾਜ਼ੀ ਸਟਾਈਲ ਨਾਲ ਖੇਡ ਨੂੰ ਦੂਰ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਤ ਨੇ ਹਾਲ ਹੀ ’ਚ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾ ਉਨ੍ਹਾਂ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੈਚ ਦੇ ਦੌਰਾਨ ਰਿਸ਼ਭ ਪੰਤ ਨੇ ਭਾਰਤੀ ਟੀਮ ਦੇ ਰਨ ਰੇਟ ਨੂੰ ਹੇਠਾਂ ਨਹੀਂ ਆਉਣ ਦਿੱਤਾ। ਪੰਤ ਨੇ 40 ਗੇਂਦਾਂ ’ਤੇ 77 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਪੰਤ ਨੇ 7 ਛੱਕੇ ਲਾਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।