ਕੋਹਲੀ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਕਰ ਰਹੇ ਹਾਂ : BCCI ਆਚਰਣ ਅਧਿਕਾਰੀ

Sunday, Jul 05, 2020 - 11:31 PM (IST)

ਕੋਹਲੀ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਕਰ ਰਹੇ ਹਾਂ : BCCI ਆਚਰਣ ਅਧਿਕਾਰੀ

ਨਵੀਂ ਦਿੱਲੀ (ਭਾਸ਼ਾ)– ਬੀ. ਸੀ. ਸੀ. ਆਈ. ਦੇ ਆਚਰਣ ਅਧਿਕਾਰੀ ਡੀ. ਕੇ. ਜੈਨ ਨੇ ਐਤਵਾਰ ਨੂੰ ਕਿਹਾ ਕਿ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਵਿਰੁੱਧ ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਲਾਈਫ ਟਾਈਮ ਮੈਂਬਰ ਸੰਜੀਵ ਗੁਪਤਾ ਵਲੋਂ ਦਾਇਰ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਦੀ ਜਾਂਚ ਕਰ ਰਹੇ ਹਨ। ਗੁਪਤਾ ਨੇ ਇਸ ਤੋਂ ਪਹਿਲਾਂ ਵੀ ਦੂਜੇ ਖਿਡਾਰੀਆਂ ਖ਼ਿਲਾਫ਼ ਇਸ ਤਰ੍ਹਾਂ ਦੇ ਦੋਸ਼ ਲਾਏ ਸਨ, ਜਿਨ੍ਹਾਂ ਨੂੰ ਬਾਅਦ ਵਿਚ ਖਾਰਿਜ ਕਰ ਦਿੱਤਾ ਗਿਆ।
ਗੁਪਤਾ ਨੇ ਆਪਣੀ ਨਵੀਂ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਕੋਹਲੀ ਇਕ-ਦੋ ਅਹੁਦਿਆਂ ’ਤੇ ਕਾਬਜ਼ ਹੈ। ਉਹ ਭਾਰਤੀ ਟੀਮ ਦਾ ਕਪਤਾਨ ਤੇ ਇਕ ਅਜਿਹੀ ਪ੍ਰਤਿਭਾ ਪ੍ਰਬੰਧਨ ਕੰਪਨੀ ਦਾ ਸਹਿ-ਨਿਰਦੇਸ਼ਕ ਹੈ, ਜਿਹੜੀ ਟੀਮ ਦੇ ਖਿਡਾਰੀਆਂ ਦੇ ਪ੍ਰਬੰਧਨ ਦੇਖਦੀ ਹੈ। ਗੁਪਤਾ ਨੇ ਦੋਸ਼ ਲਾਇਆ ਹੈ ਕਿ ਇਹ ਬੀ. ਸੀ. ਸੀ. ਆਈ. ਦੇ ਸੰਵਿਧਾਨ ਦੀ ਉਲੰਘਣਾ ਹੈ, ਜਿਹੜਾ ਇਕ ਵਿਅਕਤੀ ਨੂੰ ਕਈ ਅਹੁਦਿਆਂ ’ਤੇ ਰਹਿਣ ਤੋਂ ਰੋਕਦਾ ਹੈ। ਜੈਨ ਨੇ ਕਿਹਾ,‘‘ਮੈਨੂੰ ਇਕ ਸ਼ਿਕਾਇਤ ਮਿਲੀ ਹੈ। ਮੈਂ ਇਸਦੀ ਜਾਂਚ ਕਰਾਂਗਾ ਤੇ ਫਿਰ ਦੇਖਾਂਗਾ ਕਿ ਕੋਈ ਮਾਮਲਾ ਬਣਦਾ ਹੈ ਜਾਂ ਨਹੀਂ। ਜੇਕਰ ਮਾਮਲਾ ਬਣਦਾ ਹੈ ਤਾਂ ਮੈਨੂੰ ਜਵਾਬ ਦੇਣ ਲਈ ਉਸ ਨੂੰ (ਕੋਹਲੀ ਨੂੰ) ਇਕ ਮੌਕਾ ਦੇਣਾ ਪਵੇਗਾ।’’ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਕੋਹਲੀ ਕਾਰਨਸਟੋਨ ਵੇਂਚਰ ਪਾਰਟਨਰਸ ਐੱਲ. ਐੱਲ. ਪੀ. ਤੇ ਵਿਰਾਟ ਕੋਹਲੀ ਸਪੋਰਟਸ ਐੱਲ. ਐੱਲ. ਪੀ. ਵਿਚ ਨਿਰਦੇਸ਼ਕ ਹੈ। ਇਸ ਕੰਪਨੀ ਵਿਚ ਅਮਿਤ ਸਜਦੇਹਾ (ਬੰਟੀ ਸਜਦੇਹ) ਤੇ ਵਿਨੇ ਭਰਤ ਖਿਮਜੀ ਵੀ ਸਹਿ-ਨਿਰਦੇਸ਼ਕ ਹਨ। ਇਹ ਦੋਵੇਂ ਕਾਰਨਸਟੋਨ ਸਪੋਰਟਸ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿਮ. ਦਾ ਹਿੱਸਾ ਹਨ।


author

Gurdeep Singh

Content Editor

Related News