ਲੀਜੈਂਡਸ ਲੀਗ ਕ੍ਰਿਕਟ ਲਈ ਕੌਮਾਂਤਰੀ ਖਿਡਾਰੀ ਪਹੁੰਚੇ ਸ਼੍ਰੀਨਗਰ
Monday, Oct 07, 2024 - 10:56 AM (IST)
ਸ਼੍ਰੀਨਗਰ– ਲੀਜੈਂਡਸ ਲੀਗ ਕ੍ਰਿਕਟ (ਐੱਲ. ਐੱਲ. ਸੀ.) ਦੇ ਆਖਰੀ ਗੇੜ ਵਿਚ ਹਿੱਸਾ ਲੈਣ ਲਈ ਸਾਬਕਾ ਕੌਮਾਂਤਰੀ ਕ੍ਰਿਕਟ ਖਿਡਾਰੀ ਐਤਵਾਰ ਨੂੰ ਸ਼੍ਰੀਨਗਰ ਪਹੁੰਚ ਗਏ ਹਨ। ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਬੁੱਧਵਾਰ 9 ਅਕਤੂਬਰ ਤੋਂ ਬਖਸ਼ੀ ਸਟੇਡੀਅਮ ਵਿਚ ਹੋਣ ਵਾਲੀ ਐੱਲ. ਐੱਲ. ਸੀ. ਲਈ ਜ਼ਿਆਦਾਤਰ ਖਿਡਾਰੀ ਪਹੁੰਚ ਗਏ ਹਨ ਤੇ ਸ਼੍ਰੀਨਗਰ ਪਹੁੰਚਣ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ।
ਸਾਬਕਾ ਕੌਮਾਂਤਰੀ ਖਿਡਾਰੀ ਮੁਹੰਮਦ ਕੈਫ, ਸ਼ਿਖਰ ਧਵਨ, ਦਿਨੇਸ਼ ਕਾਰਤਿਕ, ਹਰਭਜਨ ਸਿੰਘ, ਸੁਰੇਸ਼ ਰੈਨਾ, ਕ੍ਰਿਸ ਗੇਲ, ਰੋਸ ਟੇਲਰ, ਇਯਾਨ ਬੈੱਲ ਸਮੇਤ 124 ਸਾਬਕਾ ਕੌਮਾਂਤਰੀ ਸਿਤਾਰੇ ਪਹਿਲੀ ਵਾਰ ਕਸ਼ਮੀਰ ਵਿਚ ਮੈਚ ਖੇਡਣਗੇ। ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕ੍ਰਿਸ ਗੇਲ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, ‘‘ਹੈਲੋ ਸ਼੍ਰੀਨਗਰ, ਯੂਨੀਵਰਸ ਬੌਸ ਸ਼ਹਿਰ ਵਿਚ ਹੈ, ਯੂਨੀਵਰਸ ਬੌਸ ਨੂੰ ਦੇਖਣ ਲਈ ਆਪਣੀ ਟਿਕਟ ਬੁੱਕ ਕਰੋ, ਆਮ ਸ਼੍ਰੀਨਗਰ ਤੁਹਾਡੀ ਭਾਲ ਕਰ ਰਿਹਾ ਹੈ।’’
ਇਕ ਅਧਿਕਾਰੀ ਨੇ ਕਿਹਾ ਕਿ ਬਖਸ਼ੀ ਸਟੇਡੀਅਮ ਸ਼੍ਰੀਨਗਰ ਵਿਚ ਮੇਗਾ ਕ੍ਰਿਕਟ ਆਯੋਜਨ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਅਧਿਕਾਰੀ ਨੇ ਕਿਹਾ ਕਿ ਇਹ ਕਸ਼ਮੀਰ ਦੇ ਲੋਕਾਂ ਲਈ ਲੱਗਭਗ 40 ਸਾਲਾਂ ਵਿਚ ਪਹਿਲੀ ਵਾਰ ਸਟੇਡੀਅਮ ਵਿਚ ਆ ਕੇ ਲਾਈਵ ਕ੍ਰਿਕਟ ਐਕਸ਼ਨ ਦੇਖਣ ਦਾ ਇਕ ਵੱਡਾ ਮੌਕਾ ਹੈ।