ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਤੇ ਅਤਨੁ ਦਾਸ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਖਾਸ ਤਸਵੀਰਾਂ

Wednesday, Jul 01, 2020 - 01:51 PM (IST)

ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਤੇ ਅਤਨੁ ਦਾਸ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਖਾਸ ਤਸਵੀਰਾਂ

ਰਾਂਚੀ : 2 ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਤੇ ਅਤਨੁ ਦਾਸ ਦਾ ਵਿਆਹ ਅੱਜ ਰਾਂਚੀ ਵਿਚ ਹੋ ਰਿਹਾ ਹੈ। ਵਿਆਹ ਦੇ ਬੰਧਨ ਵਿਚ ਬੱਝੇ ਇਸ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਕਈ ਵੀ. ਵੀ. ਆਈ. ਪੀ. ਪਹੁੰਚੇ। ਵਿਆਹ ਦਾ ਪ੍ਰੋਗਰਾਮ ਵਿਚ ਕੋਵਿਡ-19 ਕਾਰਨ ਜਾਰੀ ਨਿਯਮਾਂ ਦੀ ਪਾਲਣਾ ਵਿਚ ਪੂਰਾ ਹੋਇਆ। ਅਤਨੁ ਦਾਸ ਦੀ ਬਾਰਾਤ ਵਿਚ ਸਿਰਫ 7 ਲੋਕ ਹੀ ਸ਼ਾਮਲ ਰਹੇ। ਉੱਥੇ ਹੀ ਦੀਪਿਕਾ ਵੱਲੋਂ 50 ਮਹਿਮਾਨ ਪ੍ਰੋਗਰਾਮ ਦੀ ਜਗ੍ਹਾ ਮੌਜੂਦ ਰਹੇ।

PunjabKesari

ਰਾਜਪਾਲ, ਸੀ. ਐੱਮ., ਕੇਂਦਰੀ ਮੰਤਰੀ ਅਰਜੁਨ ਮੁੰਡਾ, ਮਹਿੰਦਰ ਸਿੰਘ ਧੋਨੀ ਸਣੇ ਕਈ ਵੀ. ਵੀ. ਆਈ. ਪੀ. ਹਸਤੀਆਂ ਇਸ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚ ਰਹੀਆਂ ਹਨ। ਹਾਲਾਂਕਿ ਅਰਜੁਨ ਮੁੰਡੇ ਦੇ ਦਿੱਲੀ ਵਿਚ ਹੋਣ ਦੀ ਖਬਰ ਹੈ। ਉੱਧਰ ਧੋਨੀ ਦੇ ਆਉਣ 'ਤੇ ਵੀ ਸ਼ੱਕ ਹੈ।

PunjabKesari

PunjabKesari

PunjabKesari


author

Ranjit

Content Editor

Related News