ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਧੋਨੀ ਸਣੇ ਇਨ੍ਹਾਂ ਹਸਤੀਆਂ ਨੂੰ ਭੇਜਿਆ ਸੱਦਾ

06/29/2020 4:31:27 PM

ਰਾਂਚੀ : ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਦਾ ਵਿਆਹ ਸਾਥੀ ਖਿਡਾਰੀ ਅਤਨੁ ਦਾਸ ਨਾਲ 30 ਜੂਨ ਨੂੰ ਹੋਣ ਵਾਲਾ ਹੈ। ਵਿਆਹ ਵਿਚ ਹੁਣ ਸਿਰਫ 1 ਦਿਨ ਬਚਿਆ ਹੈ। ਉੱਥੇ ਹੀ ਕੋਰੋਨਾ ਕਾਲ ਵਿਚ ਹੋ ਰਹੇ ਵਿਆਹ ਵਿਚ ਸੀਮਤ ਗਿਣਤੀ ਵਿਚ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਤੀਰਅੰਦਾਜ਼ ਦੀਪਿਕਾ ਕੁਮਾਰੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਉੱਥੇ ਹੀ ਵਿਆਹ ਦੀ ਰਸਮ ਨੂੰ ਲੈ ਕੇ ਦੀਪਿਕਾ ਦੇ ਪਰਿਵਾਰ ਦੇ ਮੈਂਬਰਾਂ ਨੇ ਐਤਵਾਰ ਨੂੰ ਹਲਦੀ ਦੀ ਰਸਮ ਦੇ ਨਾਲ ਹੋਰ ਰਵਾਇਤਾਂ ਨੂੰ ਪੂਰਾ ਕੀਤਾ।

ਧੋਨੀ ਸਣੇ ਇਨ੍ਹਾਂ ਹਸਤੀਆਂ ਨੂੰ ਦੀਪਿਕਾ ਨੇ ਦਿੱਤਾ ਵਿਆਹ ਦਾ ਸੱਦਾ
PunjabKesariਕੋਰੋਨਾ ਸੰਕਟ ਕਾਲ ਵਿਚ ਹੋਣ ਵਾਲੇ ਹਾਈਪ੍ਰੋਫਾਈਲ ਵਿਆਹ ਵਿਚ ਦੀਪਿਕਾ ਵੱਲੋਂ ਕੁਝ ਗਿਣੇ-ਚੁਣੇ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ, ਜਿਸ ਵਿਚ ਰਾਜਪਾਲ ਦ੍ਰੋਪਦੀ ਮੁਰਮੂ, ਮੁੱਖ ਮੰਤਰੀ ਹੇਮੰਤ ਸੋਰੇਨ, ਕੇਂਦਰੀ ਮੰਤਰੀ ਅਰਜੁਨ ਮੁੰਡਾ, ਉਸ ਦੀ ਪਤਨੀ ਮੀਰਾ ਮੁੰਡਾ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਆਜਸੂ ਪਾਰਟੀ ਪ੍ਰਮੁੱਖ ਸੁਦੇਸ਼ ਮਹਿਤੋ। ਉੱਥੇ ਹੀ ਕੋਲਕਾਤਾ ਤੋਂ ਮੁੰਡੇ ਵਾਲਿਆਂ ਵੱਲੋਂ ਅਤਨੁ ਦਾਸ ਦੇ ਪਰਿਵਾਰ ਦੇ ਕਰੀਬੀ ਮੈਂਬਰੀ ਹੀ ਵਿਆਹ ਵਿਚ ਹਿੱਸਾ ਲੈਣ ਪਹੁੰਚਣਗੇ। ਦੱਸਿਆ ਗਿਆ ਹੈ ਕਿ 8 ਤੋਂ 10 ਦੀ ਗਿਣਤੀ ਵਿਚ ਬਾਰਾਤੀ ਅਤਨੁ ਦਾਸ ਕੋਲਕਾਤਾ ਸੜਮ ਰਸਤੇ ਤੋਂ ਰਾਜਧਾਨੀ ਰਾਂਚੀ ਪਹੁੰਚਣਗੇ।

50 ਮਹਿਮਾਨਾਂ ਦੀ ਮੌਜੂਦਗੀ ਵਿਚ ਹੀ ਹੋਵੇਗਾ ਵਿਆਹ
PunjabKesari

ਇੱਧਰ, ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਤੇ ਅਤਨੁ ਦਾਸ ਦਾ ਵਿਆਹ ਨੂੰ ਲੈ ਕੇ ਰਾਂਚੀ ਦੇ ਮੋਰਹਾਬਾਦੀ ਮੈਦਾਨ ਸਥਿਤ ਵ੍ਰਿੰਦਾਵਨ ਬੈਂਕਵੇਟ ਹਾਲ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ। ਲਾਈਟਿੰਗ ਤੋਂ ਇਲਾਵਾ ਮੁੱਖ ਵਿਆਹ ਦੇ ਸਮਾਗਮ ਜਗ੍ਹਾ ਨੂੰ ਵਾਟਰਪਰੂਫ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਮੌਸਮ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆਹੈ। ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਡਿਸਟੈਂਸਿੰਗ ਨੂੰ ਮੰਨਦਿਆਂ 50 ਮਹਿਮਾਨਾਂ ਵਿਚਾਲੇ ਹੀ ਵਿਆਹ ਹੋਵੇਗਾ।


Ranjit

Content Editor

Related News