ਕੌਮਾਂਤਰੀ ਅਫਗਾਨ ਅੰਪਾਇਰ ਬਿਸਮਿੱਲ੍ਹਾ ਜਾਨ ਸ਼ਿਨਵਾਰੀ ਦਾ ਦਿਹਾਂਤ
Wednesday, Jul 09, 2025 - 12:14 PM (IST)

ਕਾਬੁਲ– ਕੌਮਾਂਤਰੀ ਅੰਪਾਇਰ ਬਿਸਮਿੱਲ੍ਹਾ ਜਾਨ ਸ਼ਿਨਵਾਰੀ ਦਾ ਦਿਹਾਂਤ ਹੋ ਗਿਆ ਹੈ, ਜਿਸ ਨਾਲ ਕੌਮਾਂਤਰੀ ਕ੍ਰਿਕਟ ਭਾਈਚਾਰਾ ਸ਼ੋਕ ਵਿਚ ਡੁੱਬ ਗਿਆ ਹੈ। ਆਈ. ਸੀ. ਸੀ. ਦੇ ਕੌਮਾਂਤਰੀ ਅੰਪਾਇਰ ਪੈਨਲ ਦੇ ਮੈਂਬਰ ਸ਼ਿਨਵਾਰੀ ਨੇ 25 ਵਨ ਡੇ ਤੇ 21 ਟੀ-20 ਮੈਚਾਂ ਵਿਚ ਅੰਪਾਈਰਿੰਗ ਕੀਤੀ। ਉਸ ਨੇ ਦਸੰਬਰ 2017 ਵਿਚ ਸ਼ਾਰਜਾਹ ਵਿਚ ਅਫਗਾਨਿਸਤਸਾਨ ਤੇ ਆਇਰਲੈਂਡ ਵਿਚਾਲੇ ਵਨ ਡੇ ਮੈਚ ਦੀ ਦੇਖ-ਰੇਖ ਕਰਦੇ ਹੋਏ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ।