ਭਾਰਤੀ ਟੀਮ ਦਾ ਬੰਗਲਾਦੇਸ਼ ਦੌਰਾ ਸਤੰਬਰ 2026 ਤੱਕ ਮੁਲਤਵੀ
Sunday, Jul 06, 2025 - 02:39 PM (IST)

ਨਵੀਂ ਦਿੱਲੀ- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਅਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਸ਼ਨੀਵਾਰ ਨੂੰ ਆਪਸੀ ਸਹਿਮਤੀ ਨਾਲ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਅਗਸਤ 2025 ’ਚ ਪ੍ਰਸਤਾਵਿਤ ਸਫੈਦ ਗੇਂਦ ਦੀ ਲੜੀ ਨੂੰ ਸਤੰਬਰ 2026 ਤੱਕ ਮੁਲਤਵੀ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਭਾਰਤੀ ਟੀਮ ਨੂੰ ਚਟਗਾਂਓ ਅਤੇ ਢਾਕਾ ’ਚ 17 ਤੋਂ 31 ਅਗਸਤ ਤੱਕ 3 ਵਨਡੇ ਅਤੇ 3 ਟੀ-20 ਅੰਤਰਰਾਸ਼ਟਰੀ ਮੈਚਾਂ ਨੂੰ ਖੇਡਣਾ ਸੀ।
ਬੀ. ਸੀ. ਸੀ. ਆਈ. ਨੇ ਇਕ ਇਸ਼ਤਿਹਾਰ ’ਚ ਕਿਹਾ,‘‘ਦੋਵਾਂ ਬੋਰਡਾਂ ਵਿਚਾਲੇ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ’ਚ ਦੋਵਾਂ ਟੀਮਾਂ ਦੀਆਂ ਅੰਤਰਰਾਸ਼ਟਰੀ ਕ੍ਰਿਕਟ ਵਚਨਬੱਧਤਾਵਾਂ ਅਤੇ ਪ੍ਰੋਗਰਾਮ ਦੀ ਸਹੂਲਤ ਨੂੰ ਧਿਆਨ ’ਚ ਰੱਖਿਆ ਗਿਆ ਹੈ। ਬੀ. ਸੀ. ਬੀ. ਨੇ ਕਿਹਾ ਕਿ ਲੜੀ ਦਾ ਨਵਾਂ ਪ੍ਰੋਗਰਾਮ ‘ਉਚਿਤ ਸਮੇਂ ’ਤੇ’ ਐਲਾਨ ਕੀਤਾ ਜਾਵੇਗਾ। ਇਸ਼ਤਿਹਾਰ ’ਚ ਕਿਹਾ ਗਿਆ ਹੈ,‘‘ਬੀ. ਸੀ. ਬੀ. ਇਸ ਚਿਰਾਂ ਤੋਂ ਉਡੀਕੀ ਜਾ ਰਹੀ ਲੜੀ ਲਈ ਸਤੰਬਰ 2026 ’ਚ ਭਾਰਤ ਦਾ ਸਵਾਗਤ ਕਰਨ ਲਈ ਉਤਸੁਕ ਹੈ। ਦੌਰੇ ਲਈ ਸੋਧੀਆਂ ਤਰੀਕਾਂ ਅਤੇ ਪ੍ਰੋਗਰਾਮਾਂ ਦਾ ਐਲਾਨ ਉਚਿਤ ਸਮੇਂ ’ਤੇ ਕੀਤਾ ਜਾਵੇਗਾ।’’