ਮੈਸੀ ਦੀ ਸ਼ਾਨਦਾਰ ਖੇਡ ਨਾਲ ਇੰਟਰ ਮਿਆਮੀ ਨੇ ਸਪੋਰਟਿੰਗ KC ਨੂੰ 3-2 ਨਾਲ ਹਰਾਇਆ

Sunday, Apr 14, 2024 - 08:05 PM (IST)

ਮੈਸੀ ਦੀ ਸ਼ਾਨਦਾਰ ਖੇਡ ਨਾਲ ਇੰਟਰ ਮਿਆਮੀ ਨੇ ਸਪੋਰਟਿੰਗ KC ਨੂੰ 3-2 ਨਾਲ ਹਰਾਇਆ

ਕਨਸਾਸ ਸਿਟੀ– ਚਮਤਕਾਰੀ ਖਿਡਾਰੀ ਲਿਓਨਿਲ ਮੈਸੀ ਨੇ ਇਕ ਗੋਲ ਕਰਨ ਦੇ ਨਾਲ ਇਕ ਗੋਲ ਵਿਚ ਸਹਾਇਕ ਦੀ ਭੂਮਿਕਾ ਨਿਭਾਈ, ਜਿਸ ਨਾਲ ਇੰਟਰ ਮਿਆਮੀ ਟੀਮ ਨੇ ਮੇਜਰ ਲੀਗ ਸਾਕਰ ਵਿਚ ਸਪੋਰਟਿੰਗ ਕਨਸਾਸ ਸਿਟੀ ਨੂੰ 3-2 ਨਾਲ ਹਰਾਇਆ। ਇੰਟਰ ਮਿਆਮੀ ਲਈ ਇਸ ਮੈਚ ਵਿਚ ਮੈਸੀ ਦੇ ਨਾਲ ਧਾਕੜ ਲੂਈਸ ਸੂਆਰੇਜ ਨੇ ਵੀ ਗੋਲ ਕੀਤਾ। ਟੀਮ ਲਈ ਇਕ ਹੋਰ ਗੋਲ ਡਿਆਗੋ ਗੋਮੇਜ਼ ਨੇ ਕੀਤਾ। ਮੈਸੀ ਤੇ ਸੂਆਰੇਜ ਵਰਗੇ ਵੱਡੇ ਖਿਡਾਰੀਆਂ ਨੂੰ ਦੇਖਣ ਲਈ ਸਟੇਡੀਅਮ ਵਿਚ ਵੱਡੀ ਗਿਣਤੀ (72,610) ਵਿਚ ਪ੍ਰਸ਼ੰਸਕ ਪਹੁੰਚੇ ਸਨ। ਮੇਜਰ ਲੀਗ ਸਾਕਰ ਇਤਿਹਾਸ ਵਿਚ ਤੀਜੀ ਸਭ ਤੋਂ ਵੱਡੀ ਭੀੜ ਦੇ ਸਾਹਮਣੇ ਮੈਸੀ ਨੇ ਇਸ ਇੰਟਰ ਮਿਆਮੀ ਲਈ ਸੈਸ਼ਨ ਦਾ ਆਪਣਾ 5ਵਾਂ ਜਦਕਿ ਸੂਆਰੇਜ ਨੇ 6ਵਾਂ ਗੋਲ ਕੀਤਾ। ਸਪੋਰਟਿੰਗ ਕਨਸਾਸ ਸਿਟੀ ਲਈ ਦੋਵੇਂ ਗੋਲ ਐੈਰਿਕ ਥਾਮੀ (6ਵਾਂ ਤੇ 58ਵਾਂ ਮਿੰਟ) ਨੇ ਕੀਤੇ।


author

Aarti dhillon

Content Editor

Related News