ਯੁਵਰਾਜ ਸਿੰਘ ਨੇ ਪੁਲਸ ਕੋਲ ਜਮ੍ਹਾਂ ਕਰਵਾਇਆ ਮੋਬਾਇਲ ਫ਼ੋਨ, ਜਾਣੋ ਕੀ ਹੈ ਪੂਰਾ ਮਾਮਲਾ

Tuesday, Sep 07, 2021 - 01:58 PM (IST)

ਯੁਵਰਾਜ ਸਿੰਘ ਨੇ ਪੁਲਸ ਕੋਲ ਜਮ੍ਹਾਂ ਕਰਵਾਇਆ ਮੋਬਾਇਲ ਫ਼ੋਨ, ਜਾਣੋ ਕੀ ਹੈ ਪੂਰਾ ਮਾਮਲਾ

ਸਪੋਰਟਸ ਡੈਸਕ- ਦਲਿਤਾਂ 'ਤੇ ਅਪਮਾਨਜਨਕ ਟਿੱਪਣੀ ਦੇ ਦੋਸ਼ਾਂ 'ਚ ਦਰਜ ਐੱਫ. ਆਈ. ਆਰ.  (ਫ਼ਰਸਟ ਇਨਫਰਮੇਸ਼ਨ ਰਿਪੋਰਟ) ਮਾਮਲੇ 'ਚ ਹਰਿਆਣਾ ਪੁਲਸ ਨੇ ਦੱਸਿਆ ਕਿ ਯੁਵਰਾਜ ਸਿੰਘ ਜਾਂਚ 'ਚ ਸ਼ਾਮਲ ਹੋ ਚੁੱਕੇ ਹਨ ਤੇ ਜਿਸ ਮੋਬਾਇਲ ਜਾਂ ਆਈਪੈਡ ਤੋਂ ਗੱਲ ਹੋਈ ਸੀ ਉਹ ਵੀ ਉਪਲਬਧ ਕਰਾ ਦਿੱਤਾ ਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਇਸ 'ਤੇ ਯੁਵਰਾਜ ਸਿੰਘ ਵੱਲੋਂ ਸੌਂਪੇ ਗਏ ਉੁਪਕਰਨ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ ਹੈ। ਨਾਲ ਹੀ ਯੁਵਰਾਜ ਸਿੰਘ 'ਤੇ ਕਿਸੇ ਵੀ ਤਰ੍ਹਾਂ ਦੀ ਪੁਲਸ ਕਾਰਵਾਈ 'ਤੇ ਅਗਲੀ ਸੁਣਵਾਈ ਤਕ ਰੋਕ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ  : ਓਵਲ ਟੈਸਟ ਜਿੱਤਣ ਤੋਂ ਬਾਅਦ ਖਿਡਾਰੀਆਂ ਦਾ ਹੋਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

ਪਟੀਸ਼ਨ ਦਾਖ਼ਲ ਕਰਦੇ ਹੋਏ ਯੁਵਰਾਜ ਸਿੰਘ ਨੇ ਦੱਸਿਆ ਕਿ 1 ਅਪ੍ਰੈਲ, 2020 ਨੂੰ ਉਹ ਸੋਸ਼ਲ਼ ਮੀਡੀਆ 'ਤੇ ਆਪਣੇ ਸਾਥੀ ਰੋਹਿਤ ਸ਼ਰਮਾ ਦੇ ਨਾਲ ਲਾਈਵ ਚੈਟ ਕਰ ਰਹੇ ਸਨ। ਇਸ ਦੌਰਾਨ ਲਾਕਡਾਊਨ ਨੂੰ ਲੈ ਕੇ ਚਰਚਾ ਦੇ ਦੌਰਾਨ ਉਨ੍ਹਾਂ ਨੇ ਮਜ਼ਾਕ 'ਚ ਆਪਣੇ ਦੋਸਤਾਂ ਨੂੰ ਕੁਝ ਸ਼ਬਦ ਕਹਿ ਦਿੱਤੇ ਸਨ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਤੇ ਇਸ ਦੇ ਨਾਲ ਇਹ ਸੰਦੇਸ਼ ਜੋੜਿਆ ਗਿਆ ਕਿ ਇਹ ਦਲਿਤ ਵਰਗ ਦਾ ਅਪਮਾਨ ਹੈ। ਇਹ ਸਭ ਇਕ ਮਜ਼ਾਕ ਦਾ ਹਿੱਸਾ ਸੀ ਤੇ ਇਸ ਦਾ ਮਕਸਦ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ।

ਯੁਵਰਾਜ ਸਿੰਘ ਨੇ ਕਿਹਾ ਕਿ ਉਹ ਸ਼ਬਦ ਉਨ੍ਹਾਂ ਨੇ ਆਪਣੇ ਦੋਸਤ ਦੇ ਪਿਤਾ ਦੇ ਵਿਆਹ 'ਚ ਨੱਚਣ 'ਤੇ ਟਿੱਪਣੀ ਦੇ ਰੂਪ 'ਚ ਕਹੇ ਸਨ ਜੋ ਮਜ਼ਾਕੀਆ ਅੰਦਾਜ਼ 'ਚ ਸੀ। ਇਸ ਦੇ ਸਪੱਸ਼ਟੀਕਰਨ ਦੇ ਬਾਵਜੂਦ ਐੱਫ. ਆਈ. ਆਰ. ਦਰਜ ਕੀਤੀ ਗਈ। ਯੁਵਰਾਜ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਸੀ ਕਿ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ਦਾ ਕੋਈ ਗ਼ਲਤ ਮਤਲਬ ਨਿਕਲ ਸਕੇ ਤੇ ਇਹ ਗੱਲ ਮਸ਼ਹੂਰ ਲੋਕਾਂ ਦੇ ਮਾਮਲੇ 'ਚ ਜ਼ਿਆਦਾ ਲਾਗੂ ਹੋਣਾ ਚਾਹੀਦੀ ਹੈ।
ਇਹ ਵੀ ਪੜ੍ਹੋ  : ਪੈਰਾਲੰਪਿਕ ਜੇਤੂਆਂ ਦਾ ਭਾਰਤ ਪੁੱਜਣ ’ਤੇ ਅਵਿਨਾਸ਼ ਰਾਏ ਖੰਨਾ ਵੱਲੋਂ ਸੁਆਗਤ, ਕਿਹਾ-19 ਤਮਗੇ ਜਿੱਤ ਸਿਰਜਿਆ ਇਤਿਹਾਸ

ਬਾਅਦ 'ਚ ਹਰਿਆਣਾ ਪੁਲਸ ਵਲੋਂ ਦੱਸਿਆ ਗਿਆ ਕਿ ਅਜੇ ਤਕ ਜਾਂਚ 'ਚ ਇਕ ਸਰਵੇ ਕਰਵਾਇਆ ਗਿਆ ਸੀ ਕਿ ਯੁਵਰਾਜ ਵਲੋਂ ਇਸਤੇਮਾਲ ਕੀਤੇ ਗਏ ਸ਼ਬਦਾਂ ਦੇ ਕੀ ਅਰਥ ਹਨ। ਸਥਾਨਕ ਲੋਕਾਂ ਵਿਚਾਲੇ ਇਸ ਸਰਵੇ ਤੋਂ ਸਾਹਮਣਏ ਆਇਆ ਕਿ ਇਹ ਸ਼ਬਦ ਪੱਛੜੀ ਜਾਤੀ ਦੇ ਲੋਕਾਂ ਲਈ ਅਪਮਾਨਜਨਕ ਹਨ। ਨਾਲ ਹੀ ਪੁਲਸ ਨੇ ਦਲੀਲ ਦਿੱਤੀ ਕਿ ਗੂਗਲ ਕਰਨ 'ਤੇ ਵੀ ਇਹ ਦੱਸਿਆ ਗਿਆ ਹੈ ਕਿ ਇਹ ਸਭ ਦਲਿਤ ਵਰਗ ਦੇ ਲਈ ਅਪਮਾਨਜਨਕ ਟਿੱਪਣੀ ਦੇ ਤੌਰ 'ਤੇ ਇਸਤੇਮਾਲ ਹੁੰਦਾ ਹੈ।

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News