ਜ਼ਖਮੀ ਰੁਤੂਰਾਜ ਗਾਇਕਵਾੜ ਟੈਸਟ ਸੀਰੀਜ਼ ਤੋਂ ਬਾਹਰ, ਇਸ ਬੱਲੇਬਾਜ਼ ਦੀ ਹੋਈ ਐਂਟਰੀ

12/23/2023 7:34:33 PM

ਮੁੰਬਈ— ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਉਂਗਲ 'ਚ ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਹੈਮਸਟ੍ਰਿੰਗ ਦੀ ਸੱਟ ਕਾਰਨ ਦੱਖਣੀ ਅਫਰੀਕਾ-ਏ ਖਿਲਾਫ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ 4 ਦਿਨਾ ਮੈਚ 'ਚ ਨਹੀਂ ਖੇਡਣਗੇ।

ਇਹ ਵੀ ਪੜ੍ਹੋ : ਸੂਰਿਆਕੁਮਾਰ ਯਾਦਵ ਨੂੰ ਲੱਗੀ ਡੂੰਘੀ ਸੱਟ, T20 WC ਦੀਆਂ ਤਿਆਰੀਆਂ ਨੂੰ ਲੱਗਾ ਵੱਡਾ ਝਟਕਾ

ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਗਾਇਕਵਾੜ ਨੂੰ ਦੱਖਣੀ ਅਫਰੀਕਾ ਖਿਲਾਫ ਗੇਕਬਰਾਹਾ 'ਚ ਦੂਜੇ ਵਨਡੇ 'ਚ ਫੀਲਡਿੰਗ ਕਰਦੇ ਸਮੇਂ ਆਪਣੀ ਸੱਜੀ ਅਨਾਮਿਕਾ ਉਂਗਲ 'ਤੇ ਸੱਟ ਲੱਗ ਗਈ ਸੀ। ਉਸ ਦਾ ਸਕੈਨ ਕਰਵਾਇਆ ਗਿਆ ਅਤੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਉਸ ਨੂੰ ਬਾਕੀ ਦੇ ਦੌਰੇ ਤੋਂ ਬਾਹਰ ਕਰ ਦਿੱਤਾ। ਉਹ ਆਪਣੀ ਸੱਟ ਦੇ ਇਲਾਜ ਲਈ ਬੈਂਗਲੁਰੂ ਸਥਿਤ NCA ਨੂੰ ਰਿਪੋਰਟ ਕਰੇਗਾ। ਭਾਰਤੀ ਟੀਮ 'ਚ ਉਨ੍ਹਾਂ ਦੀ ਜਗ੍ਹਾ ਅਭਿਮਨਿਊ ਈਸ਼ਵਰਨ ਨੂੰ ਸ਼ਾਮਲ ਕੀਤਾ ਗਿਆ ਹੈ।

ਦੂਜੇ ਪਾਸੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਹੈਮਸਟ੍ਰਿੰਗ ਦੀ ਸੱਟ ਕਾਰਨ ਦੱਖਣੀ ਅਫਰੀਕਾ-ਏ ਦੇ ਖਿਲਾਫ ਵਿਲੋਮੂਰ ਪਾਰਕ, ਬੇਨੋਨੀ 'ਚ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ 4 ਰੋਜ਼ਾ ਮੈਚ ਤੋਂ ਬਾਹਰ ਹੋ ਗਏ ਹਨ। ਚੋਣ ਕਮੇਟੀ ਨੇ ਰਜਤ ਪਾਟੀਦਾਰ, ਸਰਫਰਾਜ਼ ਖਾਨ, ਅਵੇਸ਼ ਖਾਨ ਅਤੇ ਰਿੰਕੂ ਸਿੰਘ ਨੂੰ ਭਾਰਤ ਏ ਟੀਮ ਵਿੱਚ ਸ਼ਾਮਲ ਕੀਤਾ ਹੈ, ਜਦਕਿ ਕੁਲਦੀਪ ਯਾਦਵ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸਾਕਸ਼ੀ ਮਲਿਕ ਦੇ ਹੱਕ 'ਚ ਆਏ ਮੁੱਕੇਬਾਜ਼ ਵਿਰੇਂਦਰ ਸਿੰਘ, ਵਾਪਸ ਕਰਨਗੇ ਆਪਣਾ ਪਦਮ ਸ਼੍ਰੀ

ਦੱਖਣੀ ਅਫਰੀਕਾ-ਏ ਖਿਲਾਫ 4 ਦਿਨਾ ਮੈਚ ਲਈ ਭਾਰਤ-ਏ ਟੀਮ ਇਸ ਪ੍ਰਕਾਰ ਹੈ:- ਅਭਿਮਨਿਊ ਈਸ਼ਵਰਨ (ਕਪਤਾਨ), ਸਾਈ ਸੁਦਰਸ਼ਨ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਤਿਲਕ ਵਰਮਾ, ਧਰੁਵ ਜੁਰੇਲ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਅਵੇਸ਼ ਖਾਨ , ਨਵਦੀਪ ਸੈਣੀ , ਆਕਾਸ਼ ਦੀਪ , ਵਿਦਾਥ ਕਵਰੱਪਾ , ਮਾਨਵ ਸੁਥਾਰ , ਰਿੰਕੂ ਸਿੰਘ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News