ਹਰਸ਼ਲ ਪਟੇਲ ਦੀ ਜਗ੍ਹਾ ਦਿੱਲੀ ਕੈਪੀਟਲਸ ''ਚ ਸ਼ਾਮਲ ਹੋਇਆ ਇਹ ਖਿਡਾਰੀ

Sunday, Apr 14, 2019 - 12:07 PM (IST)

ਹਰਸ਼ਲ ਪਟੇਲ ਦੀ ਜਗ੍ਹਾ ਦਿੱਲੀ ਕੈਪੀਟਲਸ ''ਚ ਸ਼ਾਮਲ ਹੋਇਆ ਇਹ ਖਿਡਾਰੀ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਟੀਮ ਦਿੱਲੀ ਕੈਪੀਟਲਸ ਨੇ ਜਖਮੀ ਹਰਸ਼ਲ ਪਟੇਲ ਦੀ ਜਗ੍ਹਾ 'ਤੇ ਜਗਦੀਸ਼ ਸੁਚਿਤ ਨੂੰ ਲੀਗ ਦੇ 12ਵੇਂ ਸੀਜਨ ਦੇ ਬਾਕੀ ਮੈਚਾਂ ਲਈ ਆਪਣੇ ਨਾਲ ਜੋੜਿਆ ਹੈ। ਆਈ. ਪੀ. ਐੱਲ ਵਲੋਂ ਸ਼ਨੀਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰ ਇਸ ਗਲ ਦੀ ਜਾਣਕਾਰੀ ਦਿੱਤੀ ਗਈ।PunjabKesariਬਿਆਨ 'ਚ ਲਿੱਖਿਆ ਹੈ, ਜਗਦੀਸ਼ ਸੁਚਿਤ ਨੂੰ ਦਿੱਲੀ ਕੈਪੀਟਲਸ ਨੇ ਆਈ. ਪੀ. ਐੱਲ-2019 ਲਈ ਜਖਮੀ ਹਰਸ਼ਲ ਪਟੇਲ ਦੀ ਜਗ੍ਹਾ 'ਤੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਕਰਨਾਟਕ ਦੇ ਰਹਿਣ ਵਾਲੇ ਸੁਚਿਤ ਖੱਬੇ ਹੱਥ  ਦੇ ਸਪਿਨਰ ਹਨ ਤੇ ਲੀਗ ਦੇ ਗੁਜ਼ਰੇ ਸੀਜਨ 'ਚ ਮੁੰਬਈ ਇੰਡੀਅਨਸ ਵੱਲੋਂ ਖੇਡ ਚੁੱਕੇ ਹਨ।

ਦਿੱਲੀ ਨੂੰ ਆਪਣਾ ਅਗਲਾ ਮੈਚ ਐਤਵਾਰ ਮਤਲਬ ਅੱਜ ਹੈਦਰਾਬਾਦ 'ਚ ਸਨਰਾਇਜਰਜ਼ ਹੈਦਰਾਬਾਦ ਦੇ ਖਿਲਾਫ ਖੇਡਣਾ ਹੈ। ਦਿੱਲੀ ਇਸ ਸਮੇਂ ਪੁਵਾਇੰਟਸ 'ਚ ਅੱਠ ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਉਨ੍ਹਾਂ ਨੇ ਹੁਣ ਤੱਕ ਸੱਤ ਮੈਚ ਖੇਡੇ ਹਨ ਜਿਸ 'ਚੋਂ ਚਾਰ 'ਚੋ ਉਨ੍ਹਾਂ ਨੂੰ ਜਿੱਤ ਤੇ ਤਿੰਨ 'ਚੋ ਹਾਰ ਮਿਲੀ ਹੈ।


Related News