ਅਭਿਆਸ ਮੈਚ ਦੌਰਾਨ ਜ਼ਖ਼ਮੀ ਹੋਇਆ ਉਸਮਾਨ ਖਵਾਜਾ
Monday, May 27, 2019 - 11:31 PM (IST)

ਸਾਊਥੰਪਟਨ— ਆਸਟਰੇਲੀਆ ਦਾ ਚੋਟੀਕ੍ਰਮ ਦਾ ਬੱਲੇਬਾਜ਼ ਉਸਮਾਨ ਖਵਾਜਾ ਸ਼੍ਰੀਲੰਕਾ ਵਿਰੁੱਧ ਅਭਿਆਸ ਮੈਚ ਦੌਰਾਨ ਸੋਮਵਾਰ ਇਥੇ ਜ਼ਖ਼ਮੀ ਹੋ ਗਿਆ। ਖਵਾਜਾ ਨੂੰ ਫੀਲਡਿੰਗ ਦੌਰਾਨ ਸੱਟ ਲੱਗੀ। ਇੰਗਲੈਂਡ ਵਿਰੁੱਧ ਬੁੱਧਵਾਰ ਨੂੰ ਪਹਿਲੇ ਮੈਚ 'ਚ ਵੀ ਖਵਾਜਾ ਜ਼ਖਮੀ ਹੋ ਗਏ ਸਨ ਤੇ ਉਸ ਨੂੰ ਰਿਟਾਇਰਡ ਹਰਟ ਹੋਣਾ ਪਿਆ ਸੀ। ਆਸਟਰੇਲੀਆ ਨੇ ਇਹ ਮੈਚ 12 ਦੌੜਾਂ ਨਾਲ ਜਿੱਤਿਆ ਸੀ। ਇਸ ਬੱਲੇਬਾਜ਼ ਦਾ ਆਸਟਰੇਲੀਆ ਦੇ ਅਫਗਾਨਿਸਤਾਨ ਵਿਰੁੱਧ 1 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਮੈਚ ਵਿਚ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ।