ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਕਾਰਨ ਫਾਈਨਲ ਤੋਂ ਹਟੇ ਦੀਪਕ ਪੂਨੀਆ, ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ

Sunday, Sep 22, 2019 - 01:03 PM (IST)

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਕਾਰਨ ਫਾਈਨਲ ਤੋਂ ਹਟੇ ਦੀਪਕ ਪੂਨੀਆ, ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ

ਸਪੋਰਟਸ ਡੈਸਕ— ਨੌਜਵਾਨ ਭਾਰਤੀ ਪਹਿਲਵਾਨ ਦੀਪਕ ਪੂਨੀਆ ਦੇ ਵਰਲਡ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। 86 ਕਿ. ਗ੍ਰਾ ਭਾਰ ਵਰਗ ਦੇ ਫਾਈਨਲ 'ਚ ਪੁੱਜੇ ਸਨ ਅਤੇ ਉਨ੍ਹਾਂ ਨੂੰ ਖਿਤਾਬੀ ਮੁਕਾਬਲੇ 'ਚ ਅੱਜ ਇਰਾਨ ਦੇ ਓਲੰਪਿਕ ਚੈਂਪੀਅਨ ਹਸਨ ਯਜਦਾਨੀ ਖਿਲਾਫ ਉਤਰਨਾ ਸੀ ਪਰ ਟੂਰਨਮੈਂਟ ਦੇ ਪਹਿਲੇ ਹੀ ਦੌਰ ਦੇ ਬਾਊਟ 'ਚ ਖੱਬੇ ਪੈਰ 'ਚ ਸੱਟ ਲੱਗਣ ਕਾਰਨ ਉਨ੍ਹਾਂ ਨੇ ਇਸ ਮੈਚ 'ਚ ਨਾ ਉਤਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ 20 ਸਾਲ ਦੇ ਇਸ ਭਾਰਤੀ ਪਹਿਲਵਾਨ ਨੂੰ ਆਪਣੀ ਪਹਿਲੀ ਸੀਨੀਅਰ ਵਰਲਡ ਚੈਂਪੀਅਨਸ਼ਿਪ 'ਚ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ।PunjabKesariਦੀਪਕ ਨੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ, ਟੂਰਨਮੈਂਟ ਦੇ ਪਹਿਲੇ ਬਾਊਟ 'ਚ ਹੀ ਮੈਨੂੰ ਸੱਟ ਲੱਗ ਗਈ ਸੀ। ਹੁਣ ਵੀ ਮੇਰੇ ਖੱਬੇ ਪੈਰ 'ਚ ਸੋਜ ਹੈ। ਇਸ ਹਾਲਤ 'ਚ ਲੜਨਾ ਮੁਸ਼ਕਿਲ ਹੈ। ਮੈਂ ਜਾਣਦਾ ਹਾਂ ਕਿ ਯਜਦਾਨੀ ਖਿਲਾਫ ਇਹ ਵੱਡਾ ਮੌਕਾ ਸੀ ਪਰ ਮੈਂ ਕੁਝ ਨਹੀਂ ਕਰ ਸਕਦਾ। ਮੈਂ ਦੇਸ਼ ਲਈ ਸੋਨ ਤਮਗਾ ਜਿੱਤਣਾ ਚਾਹੁੰਦਾ ਸੀ, ਪਰ ਬਦਕਿਸਮਤੀ ਅਜਿਹਾ ਨਹੀਂ ਹੋ ਸਕਿਆ। ਮੈਨੂੰ ਲੱਗਾ ਸੀ ਕਿ ਖਿਤਾਬੀ ਬਾਊਟ ਤੋ ਪਹਿਲਾਂ ਮੈਂ ਠੀਕ ਹੋ ਜਾਵਾਂਗਾ, ਪਰ ਅਜਿਹਾ ਨਾ ਸਕਿਆ।

ਓਲੰਪਿਕ 'ਚ ਨਹੀਂ ਕਰਾਂਗਾ ਨਿਰਾਸ਼
ਦੱਸ ਦੇਈਏ ਕਿ ਪਹਿਲਵਾਨ ਦੀਪਕ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜਣ ਵਾਲੇ ਭਾਰਤ ਦੇ ਸਭ ਤੋਂ ਨੌਜਵਾਨ ਪਹਿਲਵਾਨ ਹਨ। ਉਹ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਚੌਥੇ ਭਾਰਤੀ ਪਹਿਲਵਾਨ ਬਣੇ। 20 ਸਾਲ ਦੇ ਇਸ ਪਹਿਲਵਾਨ ਨੇ ਕਿਹਾ, ਸੱਟ ਖਿਡਾਰੀ ਦੇ ਜੀਵਨ ਦਾ ਹਿੱਸਾ ਹੁੰਦੀ ਹੈ। ਓਲੰਪਿਕ ਕੋਟਾ ਹਾਸਲ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਇਸ ਦੇ ਲਈ ਮੈਂ ਉਤਸ਼ਾਹਿਤ ਵੀ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਮੈਂ ਦੇਸ਼ ਨੂੰ ਨਿਰਾਸ਼ ਨਹੀਂ ਕਰਾਂਗਾ।PunjabKesari
ਇਸ ਤੋਂ ਪਹਿਲਾਂ ਸਵਿਟਜ਼ਰਲੈਂਡ ਦੇ ਸਟੇਫਾਨ ਰੇਚਮੁਥ ਖਿਲਾਫ ਸ਼ਨੀਵਾਰ ਨੂੰ ਸੈਮੀਫਾਈਨਲ ਦੇ ਦੌਰਾਨ ਉਨ੍ਹਾਂ ਦੀ ਖੱਬੀ ਅੱਖ ਵੀ ਸੁੱਜੀ ਹੋਈ ਸੀ। ਇਸ ਤਰ੍ਹਾਂ ਸੁਸ਼ੀਲ ਕੁਮਾਰ ਭਾਰਤ ਦੇ ਇਕਮਾਤਰ ਵਰਲਡ ਚੈਂਪੀਅਨ ਬਣੇ ਰਹਿਣਗੇ ਜਿਨ੍ਹਾਂ ਨੇ ਮਾਸਕੋ 2010 ਵਰਲਡ ਚੈਂਪੀਅਨਸ਼ਿਪ ਦੇ 66 ਕਿ. ਗ੍ਰਾ ਵਰਗ 'ਚ ਸੋਨ ਤਮਗਾ ਜਿੱਤਿਆ ਸੀ।


Related News