ਕਿਊਬਾ ਦਾ ਓਲੰਪਿਕ ਚੈਂਪੀਅਨ ਪਹਿਲਵਾਨ ਬੋਰੇਰੋ ਕੋਰੋਨਾ ਨਾਲ ਇਨਫੈਕਟਡ

Thursday, Apr 02, 2020 - 04:09 PM (IST)

ਨਵੀਂ ਦਿੱਲੀ : ਰੀਓ ਓਲੰਪਿਕ ਅਤੇ ਵਰਲਡ ਕੁਸ਼ਤੀ ਚੈਂਪੀਅਨ ਕਿਊੂਬਾ ਦੇ ਬੋਰੇਰੋ ਮੋਲਿਨਾ ਇਸਮਾਈਲ ਸਣੇ 5 ਐਤਲੀਟ ਕੋਰੋਨਾ ਵਾਇਰਸ (ਕੋਵਿਡ-19) ਨਾਲ ਇਨਫੈਕਟਡ ਹੋ ਗਏ ਹਨ। 2019 ਵਰਲਡ ਚੈਂਪੀਅਨ ਜਿੱਤਣ ਵਾਲੇ ਅਤੇ ਵਰਤਮਾਨ ਵਿਚ 67 ਕਿਲੋਗ੍ਰਾਮ ਗ੍ਰੀਕੋ-ਰੋਮਨ ਕਲਾਸ ਵਿਚ ਦੁਨੀਆ ਵਿਚ ਨੰਬਰ ਇਕ ਪਹਿਲਵਾਨ ਬੋਰੇਰੋ ਨੇ ਖੁਦ ਦੇ ਇਨਫੈਕਟਡ ਹੋਮ ਦੀ ਖਬਰ ਦੀ ਪੁਸ਼ਟੀ ਕੀਤੀ  ਹੈ। ਬੋਰੇਰੋ ਦੇ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਹੋਣ ਤੋਂ ਬਾਅਦ ਭਾਰਤੀ ਰੇਲਵੇ ਕੁਸ਼ਤੀ ਟੀਮ ਦੇ ਕੋਚ ਅਤੇ ਇੰਟਰਨੈਸ਼ਨਲ ਰੈਫਰੀ ਕ੍ਰਿਪਾਸ਼ੰਕਰ ਬਿਸ਼ਨੋਈ ਨੇ ਦੁਖ ਜਤਾਉਂਦਿਆਂ ਭਾਰਤੀ ਪਹਿਲਵਾਨਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। 

PunjabKesari

ਕਿਊਬਾਈ ਗ੍ਰੀਕੋ-ਰੋਮਨ ਪਹਿਲਵਾਨ ਨੇ ਪਿਛਲੇ ਕਈ ਮਹੀਨੇ ਕੈਨੇਡਾ ਦੇ ਓਟਾਵਾ ਵਿਚ ਪੈਨ ਅਮਰੀਕੀ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ, ਜਿੱਥੇ ਉਸ ਨੂੰ 67 ਕਿ.ਗ੍ਰਾ ਗ੍ਰੀਕੋ ਰੋਮਨ ਵਿਚ ਨੰਬਰ ਇਕ ਦਾ ਸਥਾਨ ਮਿਲਿਆ ਸੀ। 17 ਮਾਰਚ ਨੂੰ ਹਵਾਨਾ ਤੋਂ ਪਰਤਣ ਦੇ ਬਾਅਦ ਉਸ ਵਿਚ ਕੋਰੋਨਾ ਦੇ ਲੱਛਣ ਦਿਸਣੇ ਸ਼ੁਰੂ ਹੋ ਗਏ ਸੀ ਅਤੇ 28 ਮਾਰਚ ਨੂੰ ਇਕ ਜਾਂਚ ਤੋਂ ਬਾਅਦ ਉਸ ਦੀ ਪਛਾਣ ਇਕ ਸ਼ੱਕੀ ਬੀਮਾਰੀ ਦੇ ਰੂਪ ’ਚ ਸਾਹਮਣੇ ਆਈ, ਜਿਸ ਦੇ ਲਈ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। 25 ਹੋਰ ਐਥਲੀਟ ਅਤੇ ਕੋਚ ਜੋ ਚੈਂਪੀਅਨਸ਼ਿਪ ਦੌਰਾਨ ਬੋਰੇਰੋ ਦੇ ਸੰਪਰਕ ਵਿਚ ਆਏ ਸੀ, ਉਨ੍ਹਾਂ ਨੂੰ ਵੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ਵਿਚ ਲਿਆਨਾ ਡੇ ਲਾ ਕੈਰਿਡ, ਓਂਗੇਲ ਪਾਚੇਕੋ, ਡੈਨੀਅਲ ਗ੍ਰੇਗੋਰਿਚ ਅਤੇ ਲੁਈਸ ਅਲਬਟਰ ਓਟਰ ਸ਼ਾਮਲ ਹਨ।


Ranjit

Content Editor

Related News