INDW vs MLW : ਮੇਘਨਾ ਦਾ ਅਰਧ ਸੈਂਕੜਾ, ਭਾਰਤ ਨੇ ਮਲੇਸ਼ੀਆ ਨੂੰ ਦਿੱਤਾ 182 ਦੌੜਾਂ ਦਾ ਟੀਚਾ

10/03/2022 3:12:22 PM

ਸਿਲਹਟ (ਬੰਗਲਾਦੇਸ਼)- ਸਲਾਮੀ ਬੱਲੇਬਾਜ਼ ਐੱਸ. ਮੇਘਨਾ (69) ਦੇ ਕਰੀਅਰ ਦੇ ਪਹਿਲੇ ਟੀ20 ਕੌਮਾਂਤਰੀ ਅਰਧ ਸੈਂਕੜੇ ਨਾਲ ਭਾਰਤ ਨੇ ਸੋਮਵਾਰ ਨੂੰ ਇੱਥੇ ਏਸ਼ੀਆ ਕੱਪ ਟੀ20 ਕ੍ਰਿਕਟ ਟੂਰਨਾਮੈਂਟ 'ਚ ਮਲੇਸ਼ੀਆ ਦੇ ਖ਼ਿਲਾਫ਼ ਨਿਰਧਾਰਤ 20 ਓਵਰਾਂ 'ਚ ਚਾਰ ਵਿਕਟਾਂ 'ਤੇ 181 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਦੀ ਮਹਿਲਾ ਟੀਮ ਨੂੰ ਜਿੱਤ ਲਈ 182 ਦੌੜਾਂ ਦਾ ਟੀਚਾ ਦਿੱਤਾ। 

ਮੇਘਨਾ ਨੇ 53 ਗੇਂਦਾਂ 'ਤੇ ਕਰੀਅਰ ਦੀ ਸਰਵੋਤਮ 69 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ ਵੀ 39 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਵਿਕਟਕੀਪਰ ਰਿਚਾ ਘੋਸ਼ ਨੇ 33 ਦੌੜਾਂ ਬਣਾਈਆਂ ਜਦਕਿ ਕਿਰਨ ਨਵਾਗਿਰੇ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਆਊਟ ਹੋ ਹੋਈ। ਰਾਧਾ ਯਾਦਵ ਨੇ 8 ਦੌੜਾਂ ਜਦਕਿ ਹੇਮਲਤਾ ਨੇ 10 ਦੌੜਾਂ ਦਾ ਯੋਗਦਾਨ ਦਿੱਤਾ। ਮਲੇਸ਼ੀਆ ਲਈ 17 ਸਾਲਾ ਨੂਰ ਦਾਨੀਆ ਸੁਹਾਦਾ (9 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕਪਤਾਨ ਵਿਨਿਫ੍ਰੇਡ ਦੁਰਾਈਸਿੰਘਮ (36 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋ-ਦੋ ਵਿਕਟਾਂ ਲਈਆਂ। 


Tarsem Singh

Content Editor

Related News