ਇੰਡੋਨੇਸ਼ੀਆ ਓਪਨ : ਫਾਈਨਲ 'ਚ ਹਾਰੀ ਸਿੰਧੂ, ਯਾਮਾਗੁਚੀ ਨੇ ਜਿੱਤਿਆ ਖਿਤਾਬ
Sunday, Jul 21, 2019 - 03:39 PM (IST)

ਨਵੀਂ ਦਿੱਲੀ : ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਚਲ ਰਹੇ ਇੰਡੋਨੇਸ਼ੀਆ ਓਪਨ ਦੇ ਫਾਈਨਲ ਵਿਚ ਜਾਪਾਨ ਦੀ ਯਾਮਾਗੁਚੀ ਹੱਥੋਂ 16-21, 15-21 ਨਾਲ ਹਾਰ ਗਈ ਹੈ। ਯਾਮਾਗੁਚੀ ਨੇ ਸਿੰਧੂ ਨੂੰ ਲਗਾਤਾਰ 2 ਸੈੱਟਾਂ ਵਿਚ ਹਰਾਇਆ। ਸਾਲ ਦਾ ਆਪਣਾ ਪਹਿਲਾ ਫਾਈਨਲ ਹਾਰੀ ਸਿੰਧੂ ਪੂਰੇ ਮੈਚ ਵਿਚ ਕਮਜ਼ੋਰ ਦਿਸੀ ਅਤੇ ਯਾਮਾਗੁਚੀ ਦੇ ਜ਼ਬਰਦਸਤ ਖੇਡ ਦੇ ਅੱਗੇ ਸਿੰਧੂ ਟਿਕ ਨਹੀਂ ਸਕੀ।
ਸਿੰਧੂ ਦਾ ਵਰਲਡ ਰੈਂਕਿੰਗ ਵਿਚ ਚੌਥੇ ਨੰਬਰ ਦੀ ਖਿਡਾਰਨ ਯਾਮਾਗੁਚੀ ਖਿਲਾਫ 10-4 ਦਾ ਬਿਹਤਰੀਨ ਰਿਕਾਰਡ ਸੀ। ਸਿੰਧੂ ਨੇ ਯਾਮਾਗੁਚੀ ਨਾਲ ਆਪਣੇ ਪਿਛਲੇ 4 ਮੁਕਾਬਲੇ ਜਿੱਤੇ ਹਨ। ਉਸਨੇ ਆਖਰੀ ਵਾਰ ਯਾਮਾਗੁਚੀ ਨੂੰ ਵਰਲਡ ਟੂਰ ਫਾਈਨਲਸ ਵਿਚ ਹਰਾਇਆ ਸੀ ਪਰ ਇੱਥੇ ਖਿਤਾਬੀ ਮੁਕਾਬਲੇ ਵਿਚ ਉਸਨੇ 51 ਮਿੰਟ ਵਿਚ ਹੀ ਗੋਡੇ ਟੇਕ ਦਿੱਤੇ।