ਇੰਡੋਨੇਸ਼ੀਆ ਮਾਸਟਰਸ : ਕਪੂਰ ਅਠਵੇਂ ਸਥਾਨ ''ਤੇ, ਸ਼ੁਭੰਕਰ ਕਟ ਤੋਂ ਖੁੰਝੇ

Saturday, Dec 15, 2018 - 01:27 PM (IST)

ਇੰਡੋਨੇਸ਼ੀਆ ਮਾਸਟਰਸ : ਕਪੂਰ ਅਠਵੇਂ ਸਥਾਨ ''ਤੇ, ਸ਼ੁਭੰਕਰ ਕਟ ਤੋਂ ਖੁੰਝੇ

ਜਕਾਰਤਾ : ਸ਼ਿਵ ਕਪੂਰ ਸ਼ੁੱਕਰਵਾਰ ਨੂੰ ਬੀ. ਐੱਨ. ਆਈ. ਇੰਡੋਨੇਸ਼ੀਆ ਮਾਸਟਰਸ 6 ਅੰਡਰ 66 ਦੇ ਕਾਰਡ ਨਾਲ ਸਾਂਝੇ ਅਠਵੇਂ ਸਥਾਨ 'ਤੇ ਬਣੇ ਹੋਏ ਹਨ ਜਦਕਿ ਸ਼ੁਭੰਕਰ ਸ਼ਰਮਾ ਕਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਕਪੂਰ ਨੇ 71 ਅਤੇ 66 ਦੇ ਕਾਰਡ ਨਾਲ ਕੁਲ 7 ਅੰਡਰ 137 ਦਾ ਸਕੋਰ ਬਣਾ ਕੇ ਕਟ 'ਚ ਜਗ੍ਹਾ ਬਣਾਈ।

ਪੂਮ ਸਾਕਸਾਨਸਿਨ ਨੇ 14 ਅੰਡਰ ਦੇ ਸਕੋਰ ਨਾਲ 3 ਸ਼ਾਟ ਦੀ ਬੜ੍ਹਤ ਬਣਾਈ ਹੈ। ਸ਼ੁਭੰਕਰ ਤੋਂ ਇਲਾਵਾ ਅਨਿਰਬਾਨ ਲਾਹਿੜੀ, ਜੀਵ ਮਿਲਖਾ ਸਿੰਘ, ਉਦਯਨ ਮਾਨੇ, ਅਜੀਤੇਸ਼ ਸੰਧੂ ਅਤੇ ਹੂਨੀ ਬੈਸੋਆ ਵੀ ਕਟ ਤੋਂ ਖੁੰਝ ਗਏ।


Related News