ਸੁਰੱਖਿਆ ਸਮੀਖਿਆ ਤੋਂ ਬਾਅਦ ਇਸਲਾਮਾਬਾਦ ''ਚ ਹੋਵੇਗਾ ਭਾਰਤ-ਪਾਕਿ ਡੇਵਿਸ ਕੱਪ ਮੁਕਾਬਲਾ

Saturday, Sep 14, 2019 - 02:18 AM (IST)

ਸੁਰੱਖਿਆ ਸਮੀਖਿਆ ਤੋਂ ਬਾਅਦ ਇਸਲਾਮਾਬਾਦ ''ਚ ਹੋਵੇਗਾ ਭਾਰਤ-ਪਾਕਿ ਡੇਵਿਸ ਕੱਪ ਮੁਕਾਬਲਾ

ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਮੁਕਾਬਲਾ ਇਸਲਾਮਾਬਾਦ ਵਿਚ ਹੋਵੇਗਾ ਪਰ ਇਸ ਤੋਂ ਪਹਿਲਾਂ ਸੁਰੱਖਿਆ ਸਥਿਤੀ ਦੀ ਸਮੀਖਿਆ ਵੀ ਕੀਤੀ ਜਾਵੇਗੀ। ਅਖਿਲ ਭਾਰਤੀ ਟੈਨਿਸ ਸੰਘ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਇਹ ਮੁਕਾਬਲਾ 29 ਤੇ 30 ਨਵੰਬਰ  ਨੂੰ ਜਾਂ ਫਿਰ 30 ਨਵੰਬਰ ਤੇ 1 ਦਸੰਬਰ ਨੂੰ ਹੋਵੇਗਾ। ਏ. ਆਈ. ਟੀ. ਏ. ਦੇ ਜਨਰਲ ਸਕੱਤਰ ਚਟਰਜੀ ਨੇ ਦੱਸਿਆ ਕਿ ਇਸ ਮੁਕਾਬਲੇ ਤੋਂ ਪਹਿਲਾਂ ਚਾਰ 4 ਨਵੰਬਰ ਨੂੰ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਕਿ ਮੁਕਾਬਲਾ ਇਸਲਾਮਾਬਾਦ 'ਚ ਕਰਵਾਇਆ ਜਾਣਾ ਹੈ ਜਾਂ ਫਿਰ ਇਸ ਕਿਸੇ ਹੋਰ ਜਗ੍ਹਾ ਕਰਵਾਇਆ ਜਾਵੇ।


author

Gurdeep Singh

Content Editor

Related News