ਛੋਟੇ ਸਮੂਹਾਂ ਵਿਚ ਨਿੱਜੀ ਅਭਿਆਸ ਦੀ ਮਨਜ਼ੂਰੀ ਮਿਲੇ, ਹਾਕੀ ਖਿਡਾਰੀਆਂ ਦਾ ਖੇਡ ਮੰਤਰੀ ਨੂੰ ਸੁਝਾਅ
Wednesday, May 13, 2020 - 06:54 PM (IST)

ਨਵੀਂ ਦਿੱਲੀ– ਖਿਡਾਰੀਆਂ ਨੂੰ ਆਊਟਡੋਰ ਅਭਿਆਸ ਦੀ ਬਹਾਲੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵਿਅਕਤੀਗਤ ਤਕਨੀਕੀ ਨੂੰ ਤਰਾਸ਼ਣ ਤੇ ਛੋਟੇ ਸਵਰੂਪਾਂ ਵਿਚ ਅਭਿਆਸ ਦਾ ਚੱਲਣ ਭਾਰਤੀ ਹਾਕੀ ਵਿਚ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ ਡੇਢ ਮਹੀਨੇ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਲਾਗੂ ਲਾਕਡਾਊਨ ਦੇ ਕਾਰਣ ਭਾਰਤੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ ਕੇਂਦਰ ’ਤੇ ਹਨ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਖੇਡ ਮੰਤਰੀ ਨੂੰ ਸਲਾਹ ਦੇਣਗੇ ਕਿ ਛੋਟੇ ਗਰੁੱਪਾਂ ਵਿਚ ਅਭਿਆਸ ਦੀ ਮਨਜ਼ੂਰੀ ਦਿੱਤੀ ਜਾਵੇ। ਰਿਜਿਜੂ ਭਾਰਤੀ ਹਾਕੀ ਖਿਡਾਰੀਆਂ ਨਾਲ ਕੱਲ ਆਨਲਾਈਨ ਗੱਲ ਕਰਨਗੇ।