ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਪਤੀ ਨਾਲ ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

Sunday, Nov 22, 2020 - 12:25 PM (IST)

ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਪਤੀ ਨਾਲ ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਸਪੋਰਟਸ ਡੈਸਕ— ਭਾਰਤੀ ਪਹਿਲਵਾਨ ਬਬੀਤਾ ਫੋਗਾਟ ਮਾਂ ਬਣਨ ਵਾਲੀ ਹੈ। ਸਾਲ 2014 'ਚ ਕਾਮਨਵੈਲਥ ਗੇਮਸ 'ਚ ਸੋਨ ਤਮਗਾ ਜਿੱਤਣ ਵਾਲੀ ਬਬੀਤਾ ਨੇ ਆਪਣੇ ਪਤੀ ਵਿਵੇਕ ਸੁਹਾਗ ਦੇ ਨਾਲ ਬੇਬੀ ਬੰਪ ਵਾਲੀ ਫ਼ੋਟੋ ਸ਼ੇਅਰ ਕਰਦੇ ਹੋਏ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਮੁਹੰਮਦ ਸਿਰਾਜ ਨੇ ਪਿਤਾ ਦੇ ਦਿਹਾਂਤ 'ਤੇ BCCI ਦੀ ਛੁੱਟੀ ਨੂੰ ਕੀਤੀ ਨਾਂਹ

ਬਬੀਤਾ ਨੇ ਟਵਿੱਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ਹਰ ਇਕ ਪਲ ਜੋ ਮੈਂ ਤੁਹਾਡੀ ਪਤਨੀ ਹੋਣ ਦੇ ਨਾਤੇ ਬਿਤਾਇਆ ਹੈ, ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਸ ਤਰ੍ਹਾਂ ਦੀ ਸ਼ਾਨਦਾਰ ਜ਼ਿੰਦਗੀ ਜਿਊਣ ਲਈ ਕਿੰਨੀ ਖ਼ੁਸ਼ਕਿਸਮਤ ਹਾਂ। ਤੁਸੀਂ ਮੇਰੀ ਖ਼ੁਸ਼ੀ ਹੋ। ਤੁਸੀਂ ਮੈਨੂੰ ਪੂਰਾ ਕਰਦੇ ਹੋ। ਮੈਂ ਆਪਣੀ ਜ਼ਿੰਦਗੀ 'ਚ ਇਸ ਨਵੇਂ ਅਧਿਆਏ ਨੂੰ ਸ਼ੁਰੂ ਕਰਨ ਲਈ ਉਤਸ਼ਾਹਤ ਹਾਂ ਤੇ ਇੰਤਜ਼ਾਰ ਕਰ ਰਹੀ ਹਾਂ।
 

ਬਬੀਤਾ ਤੇ ਵਿਵੇਕ ਨੇ ਇਕ ਦੂਜੇ ਨੂੰ ਲਗਭਗ 5 ਸਾਲਾਂ ਤਕ ਡੇਟ ਕਰਨ ਦੇ ਬਾਅਦ 2 ਦਸੰਬਰ 2019 'ਚ ਹਰਿਆਣਾ 'ਚ ਵਿਆਹ ਕੀਤਾ ਸੀ। ਜ਼ਿਕਰਯੋਗ ਹੈ ਕਿ ਬਬੀਤਾ ਨੇ 2014 ਕਾਮਲਵੈਲਥ ਗੇਮਸ 'ਚ ਗੋਲਡ ਜਿੱਤਣ ਦੇ ਇਲਾਵਾ 2012 ਵਰਲਡ ਰੈਸਲਿੰਗ ਚੈਂਪੀਅਨਸ਼ਿਪ 'ਚ ਕਾਂਸੀ ਅਤੇ 2018 ਕਾਮਲਵੈਲਥ ਗੇਮਸ ਤੇ 2010 ਕਾਮਨਵੈਲਥ ਗੇਮਸ 'ਚ ਚਾਂਦੀ ਤਮਗੇ ਜਿੱਤੇ।

 


author

Tarsem Singh

Content Editor

Related News