Bday Special: ਦੋਹਰਾ ਸੈਂਕੜਾ ਲਾਉਣ ਵਾਲੀ ਸਟਾਰ ਖਿਡਾਰੀ ਨੇ ਵਿਆਹ ਲਈ ਰੱਖੀਆਂ ਦੋ ਸ਼ਰਤਾਂ

Saturday, Jul 18, 2020 - 01:47 PM (IST)

Bday Special: ਦੋਹਰਾ ਸੈਂਕੜਾ ਲਾਉਣ ਵਾਲੀ ਸਟਾਰ ਖਿਡਾਰੀ ਨੇ ਵਿਆਹ ਲਈ ਰੱਖੀਆਂ ਦੋ ਸ਼ਰਤਾਂ

ਸਪੋਰਟਸ ਡੈਕਸ : ਭਾਰਤੀ ਮਹਿਲਾ ਟੀਮ ਦੀ ਸਟਾਰ ਖਿਡਾਰੀ ਅਤੇ ਅਰਜੁਨ ਅਵਾਰਡੀ ਸਮਰਿਤੀ ਮੰਧਾਨਾ ਅੱਜ ਆਪਣਾ 23ਵਾਂ ਜਨਮ ਦਿਨ ਮਨਾ ਰਹੀ ਹੈ। ਇਕ ਸਮੇਂ 'ਤੇ ਭਾਰਤ ਦੀ ਨੈਸ਼ਨਲ ਕ੍ਰਸ਼ ਬਣ ਜਾਣ ਵਾਲੀ ਮੰਧਾਨਾ ਨੇ ਕ੍ਰਿਕਟ ਦੀ ਦੁਨੀਆ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਈ ਵੱਡੇ ਰਿਕਾਰਡ ਕਾਇਮ ਕੀਤੇ ਹਨ। ਮੰਧਾਨਾ ਭਾਰਤੀ ਕ੍ਰਿਕਟ ਟੀਮ 'ਚ ਦੋਹਰਾ ਸੈਂਕੜਾ ਲਾਉਣ ਵਾਲੀ ਪਹਿਲੀ ਮਹਿਲਾ ਖਿਡਾਰਣ ਹੈ। ਉਨ੍ਹਾਂ ਨੇ ਅੰਡਰ-19 ਟੂਰਨਾਮੈਂਟ 'ਚ ਮਹਾਰਾਸ਼ਟਰ ਵਲੋਂ ਖੇਡਦੇ ਹੋਏ ਗੁਜ਼ਰਾਤ ਦੇ ਖਿਲ਼ਾਫ਼ 150 ਗੇਂਦਾਂ 'ਤੇ 224 ਦੌੜਾਂ ਬਣਾਈਆਂ ਸੀ। 

ਇਹ ਵੀ ਪੜ੍ਹੋਂ : WWE ਦੀ ਰੈਸਲਰ ਦਾ ਖੁਲਾਸਾ, ਕਿਹਾ-'ਮੈਂ ਹਾਂ ਲੈਸਬੀਅਨ',ਮੈਨੂੰ ਕੁੜੀਆਂ ਪਸੰਦ ਨੇ...

PunjabKesariਪਿਛਲੇ ਸਾਲ ਸਮਰਿਤੀ ਵਨਡੇ 'ਚ ਸਭ ਤੋਂ ਤੇਜ਼ੀ ਨਾਲ 2000 ਦੌੜਾਂ ਪੂਰੀਆਂ ਕਰਨ ਵਾਲੀ ਤੀਸਰੀ ਮਹਿਲਾ ਕ੍ਰਿਕਟਰ ਜਦਕਿ ਭਾਰਤ 'ਚ ਅਜਿਹਾ ਕਰਨ ਵਾਲੀ ਦੂਜੀ ਬੱਲੇਬਾਜ਼ ਸੀ। ਪਿਛਲੇ ਸਾਲ ਹੀ ਉਨ੍ਹਾਂ ਨੂੰ ਆਈਸੀਸੀ ਓਡੀਆਈ ਪਲੇਅਰ ਅਤੇ ਵਿਜਡਨ ਵਲੋਂ ਮਹਿਲਾ ਲੀਡਿੰਗ ਕ੍ਰਿਕਟਰ ਦਾ ਅਵਾਰਡ ਦਿੱਤਾ ਸੀ। 

PunjabKesariਕੀਆ ਸੁਪਰ ਲੀਗ ਅਤੇ ਬੀਬੀਐੱਲ ਵਰਗੀ ਲੀਗ 'ਚ ਧਮਾਲ ਮਚਾਉਣ ਵਾਲੀ ਮੰਧਾਨਾ ਪਿਛਲੇ ਸਾਲ ਸਭ ਤੋਂ ਨੌਜਵਾਨ ਭਾਰਤੀ ਟੀ-20 ਕਪਤਾਨ ਬਣੀ ਸੀ। ਪਿਛਲੇ ਸਾਲ ਫਰਵਰੀ 'ਚ ਉਨ੍ਹਾਂ ਨੇ ਮਹਿਜ 22 ਸਾਲ ਦੀ ਉਮਰ 'ਚ ਇੰਗਲੈਂਡ ਦੇ ਖਿਲ਼ਾਫ਼ ਟੀ-20 ਸੀਰੀਜ਼ 'ਚ ਭਾਰਤ ਦੀ ਕਪਤਾਨੀ ਕੀਤੀ। ਟੀਮ ਦੀ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਸੀ। 

ਇਹ ਵੀ ਪੜ੍ਹੋਂ : ਇਸ ਭਾਰਤੀ ਕਪਤਾਨ ਤੋਂ ਡਰਦੇ ਸਨ ਕਪਿਲ ਦੇਵ, ਹਰ ਸਮੇਂ ਦਿਲ ਤੇ ਦਿਮਾਗ 'ਚ ਰਹਿੰਦਾ ਸੀ ਖੌਫ਼

PunjabKesariਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਵਾਲ ਸਾਹਮਣੇ ਆਏ। ਇਕ ਪ੍ਰਸ਼ੰਸਕ ਨੇ ਪੁੱਛਿਆ ਕਿ ਤੁਹਾਡਾ ਜੀਵਨ ਸਾਥੀ ਬਣ ਦਾ ਕੀ ਪੈਮਾਨਾ ਹੈ ਤਾਂ ਉਨ੍ਹਾਂ ਲਿਖਿਆ ਕਿ ਨੰਬਰ ਇਕ, ਉਸ ਨੂੰ ਮੇਰੇ ਨਾਲ ਪਿਆਰ ਹੋਣਾ ਚਾਹੀਦਾ ਹੈ ਤੇ ਨੰਬਰ ਦੋ, ਉਸ ਨੂੰ ਨੰਬਰ ਇਕ ਯਾਦ ਰਹਿਣਾ ਚਾਹੀਦਾ ਹੈ।


author

Baljeet Kaur

Content Editor

Related News