INDW VS WIW: 50 ਦੌਡ਼ਾਂ ਵੀ ਨਾ ਬਣਾ ਸਕੀ ਵਿੰਡੀਜ਼ ਟੀਮ, 5 ਦੌਡ਼ਾਂ ਨਾਲ ਜਿੱਤਿਆ ਭਾਰਤ

11/18/2019 12:38:41 PM

ਸਪੋਰਟਸ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਗਿਆਨਾ ਵਿਚ ਖੇਡੇ ਗਏ ਚੌਥੇ ਟੀ-20 ਮੈਚ ਵਿਚ ਵੈਸਟਇੰਡੀਜ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿਚ 4-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਮੀਂਹ ਕਾਰਣ ਮੈਚ ਨੂੰ 9-9 ਓਵਰਾਂ ਦਾ ਕੀਤਾ ਗਿਆ ਸੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਗੁਆ ਕੇ ਸਿਰਫ 50 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਇਸ ਛੋਟੇ ਟੀਚੇ ਨੂੰ ਵੀ ਬਚਾ ਲਿਆ। ਭਾਰਤੀ ਗੇਂਦਬਾਜ਼ਾਂ ਨੇ ਵਿੰਡੀਜ਼ ਟੀਮ ਨੂੰ 9 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ ਸਿਰਫ 45 ਦੌੜਾਂ ਹੀ ਬਣਾਉਣ ਦਿੱਤੀਆਂ।

PunjabKesari

ਮੈਚ ਵਿਚ ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਅਤੇ 9 ਓਵਰਾਂ ਵਿਚ ਟੀਮ ਸਿਰਫ 50 ਹੀ ਦੌੜਾਂ ਬਣਾ ਸਕੀ। ਭਾਰਤ ਵੱਲੋਂ ਸਿਰਫ ਇਕ ਹੀ ਖਿਡਾਰਨ ਸੀ ਜੋ ਦਹਾਈ ਦੇ ਅੰਕ ਤਕ ਪਹੁੰਚ ਸਕੀ। ਉਸ ਨੇ 10 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੇਫਾਲੀ ਵਰਮਾ 7, ਜੇਮਿਮਾ ਰੋਡ੍ਰਿਗਜ਼ 6, ਵੇਦਾ ਕ੍ਰਿਸ਼ਣਮੂਰਤੀ 5, ਹਰਮਨਪ੍ਰੀਤ ਕੌਰ 6 ਅਤੇ ਦੀਪਤੀ ਸ਼ਰਮਾ 4 ਦੌੜਾਂ ਬਣਾ ਕੇ ਆਊਟ ਹੋਈ, ਜਦਕਿ ਹਰਲੀਨ ਖਾਤਾ ਵੀ ਨਾ ਖੋਲ੍ਹ ਸਕੀ। ਤਾਨੀਆ ਭਾਟੀਆ ਨੇ ਅਜੇਤੂ 8 ਅਥੇ ਅਨੁਜਾ ਪਾਟਿਲ ਨੇ ਅਜੇਤੂ 2 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਹੈਲੀ ਮੈਥਿਊਜ਼ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਫਲੈਚਰ ਅਤੇ ਗ੍ਰੀਮੋਂਡ ਨੇ 2-2 ਵਿਕਟਾਂ ਲਈਆਂ।


Related News