ਭਾਰਤੀ ਬੀਬੀਆਂ ਦੀ ਹਾਕੀ ਟੀਮ ਅਰਜਨਟੀਨਾ ਤੋਂ ਹਾਰੀ

Thursday, Jan 28, 2021 - 12:56 PM (IST)

ਭਾਰਤੀ ਬੀਬੀਆਂ ਦੀ ਹਾਕੀ ਟੀਮ ਅਰਜਨਟੀਨਾ ਤੋਂ ਹਾਰੀ

ਬਿਊਨਸ ਆਇਰਸ(ਭਾਸ਼ਾ)- ਭਾਰਤੀ ਬੀਬੀਆਂ ਦੀ ਹਾਕੀ ਟੀਮ ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ ਕਰੀਬੀ ਮੁਕਾਬਲੇ ’ਚ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਤੋਂ 2-3 ਨਾਲ ਹਾਰ ਗਈ। ਅਰਜਨਟੀਨਾ ਨੇ ਮਿਸ਼ੇਲਾ ਰੇਟੇਗੀ ਦੇ ਗੋਲ ਦੇ ਦਮ ’ਤੇ 25ਵੇਂ ਮਿੰਟ ’ਚ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਭਾਰਤ ਲਈ ਸ਼ਰਮੀਲਾ ਨੇ 34ਵੇਂ ਅਤੇ ਗੁਰਜੀਤ ਕੌਰ ਨੇ 40ਵੇਂ ਮਿੰਟ ’ਚ ਗੋਲ ਦਾਗੇ।

ਅਰਜਨਟੀਨਾ ਨੇ ਹਾਲਾਂਕਿ ਆਖਰੀ ਕੁਆਰਟਰ ’ਚ ਵਾਪਸੀ ਕੀਤੀ ਅਤੇ ਆਗਸਟਿਨਾ ਗੋਰਜੇਲਾਨੀ ਨੇ 50ਵੇਂ ਅਤੇ ਗਰਾਨਾਟੋ ਮਾਰੀਆ ਨੇ 57ਵੇਂ ਮਿੰਟ ’ਚ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ।

ਭਾਰਤ ਦੇ ਮੁੱਖ ਕੋਚ ਸ਼ੋਰਡ ਮਾਰੀਨ ਨੇ ਕਿਹਾ,‘‘ਅਸੀਂ ਜਿੱਤ ਦੇ ਕਰੀਬ ਸੀ ਪਰ ਅਰਜਨਟੀਨਾ ਵਰਗੇ ਵਿਰੋਧੀ ਦੇ ਸਾਹਮਣੇ ਆਖਰੀ ਸੀਟੀ ਵੱਜਣ ਤੱਕ ਇਕਾਗਰਤਾ ਬਣਾਈ ਰੱਖਣਾ ਜ਼ਰੂਰੀ ਹੈ। ਇਸ ਮੈਚ ’ਚ ਇਹ ਸਬਕ ਮਿਲਿਆ ਕਿ ਚਾਰੋਂ ਕੁਆਰਟਰ ’ਚ ਚੰਗਾ ਪ੍ਰਦਰਸ਼ਨ ਕਰਨਾ ਜ਼ਰੂਰੀ ਹੈ। ਇਕ ਵਾਰ ਬੜ੍ਹਤ ਬਣਾਉਣ ਤੋਂ ਬਾਅਦ ਸਾਨੂੰ ਹੌਸਲੇ ਨਾਲ ਕੰਮ ਲੈਣਾ ਚਾਹੀਦਾ ਸੀ। ਇਹ ਸਾਡੇ ਲਈ ਵੱਡਾ ਸਬਕ ਹੈ ਅਤੇ ਅਗਲੇ ਮੈਚ ’ਚ ਅਸੀਂ ਬਿਹਤਰ ਪ੍ਰਦਰਸ਼ਨ ਕਰਾਂਗੇ।’’


author

cherry

Content Editor

Related News