ਭਾਰਤੀ ਮਹਿਲਾ ਹੈਂਡਬਾਲ ਟੀਮ ਨੌਵੇਂ ਸਥਾਨ ''ਤੇ ਰਹੀ
Sunday, Aug 26, 2018 - 12:04 PM (IST)

ਜਕਾਰਤਾ— ਭਾਰਤੀ ਮਹਿਲਾ ਹੈਂਡਬਾਲ ਟੀਮ ਨੇ ਏਸ਼ੀਆਈ ਖੇਡਾਂ 2018 'ਚ ਆਪਣੀ ਮੁਹਿੰਮ ਦਾ ਅੰਤ ਮਲੇਸ਼ੀਆ ਨੂੰ ਹਰਾ ਕੇ ਕੀਤਾ ਅਤੇ ਨੌਵੇਂ ਸਥਾਨ 'ਤੇ ਰਹੀ। ਭਾਰਤੀ ਟੀਮ ਨੇ ਸ਼ਨੀਵਾਰ ਨੂੰ ਮਲੇਸ਼ੀਆ ਨੂੰ 54-19 ਨਾਲ ਕਰਾਰੀ ਹਾਰ ਦਿੱਤੀ। ਹਾਫ ਟਾਈਮ ਤੱਕ ਭਾਰਤੀ ਟੀਮ 19-5 ਨਾਲ ਅੱਗੇ ਸੀ ਪਰ ਦੂਜੇ ਪੀਰੀਅਡ 'ਚ ਟੀਮ ਨੇ 35 ਅੰਕ ਬਣਾਏ ਜਦਕਿ ਮਲੇਸ਼ੀਆ ਇਸ ਦੌਰਾਨ 14 ਅੰਕ ਹੀ ਬਣਾ ਸਕਿਆ।
ਭਾਰਤ ਵੱਲੋਂ ਦੀਪਾ, ਖਿਲਾ ਦੇਵੀ ਅਤੇ ਇੰਦੂ ਗੁਪਤਾ ਨੇ 8-8 ਗੋਲ ਕੀਤੇ। ਜੋਤੀ ਸ਼ੁਕਲਾ, ਬਨੀਤਾ ਸ਼ਰਮਾ, ਸੁਸ਼ਮਾ ਪ੍ਰਿਯੰਕਾ, ਮੰਜੁਲਾ ਪਾਠਕ, ਨਿਧੀ ਸ਼ਰਮਾ, ਸੰਜੀਤਾ, ਰਿਤੂ ਅਤੇ ਮਨਿੰਦਰ ਕੌਰ ਨੂੰ ਵੀ ਗੋਲ ਕਰਨ 'ਚ ਸਫਲਤਾ ਮਿਲੀ। ਇਸ ਤੋਂ ਪਹਿਲਾਂ ਭਾਰਤੀ ਟੀਮ ਆਪਣੇ ਗਰੁੱਪ ਮੁਕਾਬਲੇ 'ਚ ਕਜ਼ਾਖਸਤਾਨ, ਦੱਖਣੀ ਕੋਰੀਆ, ਚੀਨ ਅਤੇ ਉੱਤਰ ਕੋਰੀਆ ਤੋਂ ਹਾਰ ਗਈ ਸੀ। ਮਹਿਲਾ ਟੀਮ ਪਿਛਲੀਆਂ ਏਸ਼ੀਆਈ ਖੇਡਾਂ 'ਚ 8ਵੇਂ ਸਥਾਨ 'ਤੇ ਸੀ।