ਭਾਰਤੀ ਮਹਿਲਾ ਫੁੱਟਬਾਲ ਟੀਮ ਨੇਪਾਲ ਨੂੰ ਹਰਾ ਕੇ ਬਣੀ ਚੈਂਪੀਅਨ

12/9/2019 7:36:14 PM

ਪੋਖੜਾ (ਨੇਪਾਲ)- ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸੋਮਵਾਰ ਨੂੰ ਇੱਥੇ ਮੇਜ਼ਬਾਨ ਨੇਪਾਲ ਨੂੰ 2-0 ਨਾਲ ਹਰਾ ਕੇ 13ਵੀਂ ਦੱਖਣੀ ਏਸ਼ੀਆਈ ਖੇਡਾਂ ਵਿਚ ਲਗਾਤਾਰ ਤੀਜੀ ਵਾਰ ਸੋਨ ਤਗਮਾ ਜਿੱਤਿਆ। ਭਾਰਤ ਦੀ ਜਿੱਤ ਦੀ ਹੀਰੋ ਇਕ ਵਾਰ ਫਿਰ ਸਟਰਾਈਕਰ ਬਾਲਾ ਦੇਵੀ ਸੀ ਜਿਸ ਨੇ ਦੋਵੇ ਹਾਫ ਵਿਚ ਇਕ-ਇਕ ਗੋਲ ਕੀਤਾ। ਮਨੀਪੁਰ ਦੀ 29 ਸਾਲਾ ਦੀ ਇਹ ਖਿਡਾਰੀ ਟੂਰਨਾਮੈਂਟ ਦੀ ਚੋਟੀ ਦਾ ਸਕੋਰ ਰਹੀ। ਉਸ ਨੇ ਚਾਰ ਮੈਚਾਂ ਵਿੱਚ ਪੰਜ ਗੋਲ ਕੀਤੇ। ਫਾਈਨਲ ਵਿੱਚ ਭਾਰਤੀ ਗੋਲਕੀਪਰ ਅਦਿਤੀ ਚੌਹਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਨੇਪਾਲ ਦੇ ਹਮਲਿਆਂ ਨੂੰ ਸਫਲ ਨਹੀਂ ਹੋਣ ਦਿੱਤਾ। ਅਦਿਤੀ ਦੀ ਜ਼ਬਰਦਸਤ ਖੇਡ ਨੇ ਪੂਰੇ ਟੂਰਨਾਮੈਂਟ ਵਿਚ ਭਾਰਤ ਦੇ ਵਿਰੁੱਧ ਇਕ ਵੀ ਗੋਲ ਨਹੀਂ ਕੀਤਾ।


Gurdeep Singh

Edited By Gurdeep Singh