ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ
Saturday, Jun 15, 2019 - 05:08 PM (IST)

ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਇੱਥੇ ਚੱਲ ਰਹੀ ਵਿਸ਼ਵ ਤੀਰਅੰਦਾਜੀ ਚੈਂਪੀਅਨਸ਼ਿਪ 'ਚ ਸ਼ਨੀਵਾਰ ਨੂੰ ਤੁਕਰੀ ਦੇ ਖਿਲਾਫ ਆਪਣਾ ਮੁਕਾਬਲਾ ਜਿੱਤ ਕੇ ਕਾਂਸੀ ਤਮਗਾ ਹਾਸਲ ਕੀਤਾ। ਭਾਰਤੀ ਮਹਿਲਾ ਟੀਮ ਦੀ ਵੀ ਜੋਤੀ ਸੁਰੇਖਾ, ਮੁਸਕਾਨ ਕਿਰਾਰ ਤੇ ਰਾਜ ਕੌਰ ਨੇ ਤੁਕਰੀ ਨੂੰ 229-226 ਨਾਲ ਹਰਾਇਆ ਤੇ ਕਾਂਸੀ ਤਮਗਾ ਜਿੱਤ ਲਿਆ। ਇਸ ਤੋਂ ਪਹਿਲਾਂ ਕੁਆਟਰਫਾਈਨਲ 'ਚ ਮਹਿਲਾ ਟੀਮ ਨੇ ਹਾਲੈਂਡ ਨੂੰ 219-213 ਨਾਲ ਹਰਾਇਆ ਸੀ ਪਰ ਸੈਮੀਫਾਈਨਲ 'ਚ ਉਸ ਨੂੰ ਅਮਰੀਕਾ ਨਾਲ 226-227 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੀਨੀ ਤਾਇਪੇ ਨੇ ਅਮਰੀਕਾ ਨੂੰ ਹਰਾ ਕੇ ਵਿਸ਼ਵ ਚੈਂਪਿਅਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ ਜਦ ਕਿ ਦੂਜੇ ਸਥਾਨ 'ਤੇ ਰਹੀ ਅਮਰੀਕਾ ਦੀ ਟੀਮ ਨੂੰ ਚਾਂਦੀ ਦੇ ਤਮਗਾ ਨਾਲ ਸੰਤੋਸ਼ ਕਰਨਾ ਪਿਆ।