ਭਾਰਤੀ ਮਹਿਲਾ ਟੀਮ ’ਤੇ ਹੌਲੀ ਓਵਰ ਗਤੀ ਲਈ ਜੁਰਮਾਨਾ
Thursday, Oct 16, 2025 - 12:09 AM (IST)

ਵਿਸ਼ਾਖਾਪਟਨਮ (ਭਾਸ਼ਾ)– ਭਾਰਤੀ ਮਹਿਲਾ ਟੀਮ ’ਤੇ ਆਸਟ੍ਰੇਲੀਆ ਵਿਰੁੱਧ ਵਨ ਡੇ ਵਿਸ਼ਵ ਕੱਪ ਦੇ ਮੈਚ ਦੌਰਾਨ ਹੌਲੀ ਓਵਰ ਗਤੀ ਲਈ ਬੁੱਧਵਾਰ ਨੂੰ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਐਤਵਾਰ ਨੂੰ ਵਿਸ਼ਾਖਾਪਟਨਮ ਵਿਚ ਆਸਟ੍ਰੇਲੀਆ ਨੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੂੰ ਹੁਣ ਐਤਵਾਰ ਨੂੰ ਇੰਦੌਰ ਵਿਚ ਇੰਗਲੈਂਡ ਵਿਰੁੱਧ ਕਰੋ ਜਾਂ ਮਰੋ ਵਾਲੇ ਮੁਕਾਬਲੇ 'ਚ ਉਤਰਨਾ ਹੈ।