ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ’ਚ ਜਰਮਨੀ ਹੱਥੋਂ 0-4 ਨਾਲ ਹਾਰੀ

Saturday, Feb 22, 2025 - 11:39 AM (IST)

ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ’ਚ ਜਰਮਨੀ ਹੱਥੋਂ 0-4 ਨਾਲ ਹਾਰੀ

ਭੁਵਨੇਸ਼ਵਰ- ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ੁੱਕਰਵਾਰ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਤੇ ਉਸ ਨੂੰ ਜਰਮਨੀ ਹੱਥੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਜਰਮਨੀ ਨੇ ਸ਼ੁਰੂ ਤੋਂ ਅੰਤ ਤੱਕ ਮੈਚ ’ਤੇ ਕੰਟਰੋਲ ਬਣਾਈ ਰੱਖਿਆ। ਉਸਦੇ ਲਈ ਐਮਿਲੀ ਵੋਰਟਮੈਨ (ਤੀਜੇ ਮਿੰਟ) ਤੇ ਸੋਫੀਆ ਸ਼੍ਰਾਬੇ (18ਵੇਂ ਤੇ 47ਵੇਂ ਮਿੰਟ) ਨੇ ਤਿੰਨ ਮੈਦਾਨੀ ਗੋਲ ਕੀਤੇ। ਫਿਰ ਜੋਹਾਨੇ ਹੈਚੇਨਬਰਗ ਨੇ 59ਵੇਂ ਮਿੰਟ ਵਿਚ ਇਕ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ। ਜਰਮਨੀ ਨੇ ਮੈਚ ਵਿਚ 10 ਪੈਨਲਟੀ ਕਾਰਨਰ ਹਾਸਲ ਕੀਤੇ ਜਦਕਿ ਭਾਰਤ ਨੂੰ ਸਿਰਫ ਦੋ ਪੈਨਲਟੀ ਕਾਰਨਰ ਮਿਲੇ।

ਭਾਰਤ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਫਿਰ ਤੋਂ ਜਰਮਨੀ ਨਾਲ ਹੋਵੇਗਾ। ਭਾਰਤ 4 ਮੈਚਾਂ ਵਿਚੋਂ 6 ਅੰਕ ਲੈ ਕੇ 9 ਟੀਮਾਂ ਦੀ ਅੰਕ ਸੂਚੀ ਵਿਚ 7ਵੇਂ ਸਥਾਨ ’ਤੇ ਹੈ ਜਦਕਿ ਜਰਮਨੀ 6 ਮੈਚਾਂ ਵਿਚੋਂ 7 ਅੰਕ ਲੈ ਕੇ ਉਸ ਤੋਂ ਇਕ ਸਥਾਨ ਉੱਪਰ ਹੈ।
 


author

Tarsem Singh

Content Editor

Related News