ਭਾਰਤੀ ਮਹਿਲਾ ਹਾਕੀ ਟੀਮ ਦਾ ਖਰਾਬ ਪ੍ਰਦਰਸ਼ਨ ਜਾਰੀ, ਚੀਨ ਹੱਥੋਂ 0-3 ਨਾਲ ਹਾਰੀ
Sunday, Jun 29, 2025 - 10:33 AM (IST)

ਬਰਲਿਨ– ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ਨੀਵਾਰ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਦੇ ਯੂਰਪੀਅਨ ਪੜਾਅ ਵਿਚ ਚੀਨ ਵਿਰੁੱਧ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਲਗਾਤਾਰ 7ਵੀਂ ਹਾਰ ਤੋਂ ਬਾਅਦ ਟੂਰਨਾਮੈਂਟ ਦੇ ਚੋਟੀ ਪੱਧਰ ਤੋਂ ਬਾਹਰ ਹੋਣ ਦੀ ਕਗਾਰ ’ਤੇ ਹੈ।
ਇਸ ਹਾਰ ਤੋਂ ਬਾਅਦ ਭਾਰਤ 15 ਮੈਚਾਂ ਵਿਚੋਂ 10 ਅੰਕਾਂ ਨਾਲ 9 ਟੀਮਾਂ ਦੀ ਅੰਕ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਇੰਗਲੈਂਡ 14 ਮੈਚਾਂ ਵਿਚੋਂ 11 ਅੰਕਾਂ ਨਾਲ ਭਾਰਤ ਤੋਂ ਇਕ ਸਥਾਨ ਉੱਪਰ ਹੈ। ਚੇਨ ਯਾਂਗ (21ਵੇਂ ਮਿੰਟ) ਤੇ ਝਾਂਗ ਯਿੰਗ (26ਵੇਂ ਮਿੰਟ) ਨੇ ਪੈਨਲਟੀ ਕਾਰਨਰ ਨਾਲ ਗੋਲ ਕੀਤੇ ਜਦਕਿ ਆਨਹੁਲ ਯੂ (45ਵੇਂ ਮਿੰਟ) ਨੇ ਮੈਦਾਨੀ ਗੋਲ ਕਰ ਕੇ ਭਾਰਤ ਵਿਰੁੱਧ ਚੀਨ ਨੂੰ ਯਾਦਗਾਰ ਜਿੱਤ ਦਿਵਾਈ। ਭਾਰਤੀ ਟੀਮ ਐਤਵਾਰ ਨੂੰ ਆਪਣੇ ਆਖਰੀ ਮੈਚ ਵਿਚ ਇਕ ਵਾਰ ਫਿਰ ਤੋਂ ਚੀਨ ਦਾ ਸਾਹਮਣਾ ਕਰੇਗੀ।