ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਤੋਂ ਜਿੱਤੀ ਹਾਕੀ ਸੀਰੀਜ਼
Wednesday, Apr 10, 2019 - 10:17 PM (IST)

ਕੁਆਲਾਲੰਪੁਰ- ਨੌਜਵਾਨ ਖਿਡਾਰਨ ਲਾਲਰੇਮਸਿਯਾਮੀ ਦੇ ਸ਼ਾਨਦਾਰ ਗੋਲ ਨਾਲ ਭਾਰਤ ਨੇ ਮਲੇਸ਼ੀਆ ਨੂੰ ਚੌਥੇ ਮੈਚ ਵਿਚ 1-0 ਨਾਲ ਹਰਾ ਕੇ 5 ਮੈਚਾਂ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ ਪਹਿਲੇ 2 ਮੈਚ 3-0 ਅਤੇ 5-0 ਨਾਲ ਆਸਾਨ ਨਾਲ ਜਿੱਤਣ ਤੋਂ ਬਾਅਦ ਤੀਜਾ ਮੈਚ 4-4 ਨਾਲ ਡਰਾਅ ਖੇਡਿਆ ਸੀ।
ਚੌਥੇ ਮੈਚ ਵਿਚ ਭਾਰਤ ਲਈ ਇਕੋ-ਇਕ ਮੈਚ ਜੇਤੂ ਗੋਲ ਲਾਲਰੇਮਸਿਯਾਮੀ ਨੇ 55ਵੇਂ ਮਿੰਟ 'ਚ ਕੀਤਾ। ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ।