ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਪਾਕਿ ਨੂੰ 18-0 ਨਾਲ ਹਰਾਇਆ
Thursday, Oct 25, 2018 - 03:17 AM (IST)

ਚੋਨਬਰੀ- ਭਾਰਤ ਨੇ ਏ. ਐੱਫ. ਸੀ. ਅੰਡਰ-19 ਮਹਿਲਾ ਚੈਂਪੀਅਨਸ਼ਿਪ ਕੁਆਲੀਫਾਇਰਜ਼ ਦੇ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ 18-0 ਨਾਲ ਕਰਾਰੀ ਹਾਰ ਦਿੱਤੀ। ਭਾਰਤ ਵਲੋਂ ਸਟ੍ਰਾਈਕਰ ਰੇਣੂ ਨੇ 5 ਗੋਲ (52ਵੇਂ, 54ਵੇਂ, 75ਵੇਂ, 89ਵੇਂ ਅਤੇ 90ਵੇਂ ਮਿੰਟ) ਕੀਤੇ। ਭਾਰਤ ਮੈਚ ਦੇ ਅੱਧ ਤੱਕ 9-0 ਨਾਲ ਅੱਗੇ ਸੀ। ਮਨੀਸ਼ਾ ਨੇ ਦੂਸਰੇ ਮਿੰਟ ਵਿਚ ਪਹਿਲਾ ਗੋਲ ਕੀਤਾ ਅਤੇ ਫਿਰ 25ਵੇਂ ਮਿੰਟ ਵਿਚ ਵੀ ਇਕ ਹੋਰ ਗੋਲ ਦਾਗਿਆ। ਦੇਵਨੇਤਾ (9ਵੇਂ ਅਤੇ 25ਵੇਂ) ਅਤੇ ਦਇਆ ਦੇਵੀ (27ਵੇਂ) ਨੇ ਵੀ ਗੋਲ ਕੀਤੇ।
ਇਸ ਦੌਰਾਨ ਪਾਕਿਸਤਾਨੀ ਗੋਲਕੀਪਰ ਇਮਾਨ ਫਿਆਜ਼ ਨੇ 30ਵੇਂ ਮਿੰਟ ਵਿਚ ਆਤਮਘਾਤੀ ਗੋਲ ਵੀ ਕੀਤਾ। ਪਹਿਲੇ ਹਾਫ ਦੇ ਇੰਜੁਰੀ ਟਾਈਮ ਵਿਚ ਪਾਪਕੀ ਦੇਵੀ ਅਤੇ ਕਪਤਾਨ ਜਾਬਮਨੀ ਟੁਡੁ ਨੇ ਵੀ ਗੋਲ ਕੀਤੇ।
ਮੈਚ ਦੇ ਅੱਧ ਤੋਂ ਬਾਅਦ ਰੇਣੁ ਤੋਂ ਇਲਾਵਾ ਮਨੀਸ਼ਾ (47ਵੇਂ), ਦਇਆ ਦੇਵੀ (56ਵੇਂ ਮਿੰਟ), ਰੋਜ਼ਾ ਦੇਵੀ (59ਵੇਂ) ਅਤੇ ਸੌਮਿਅਤਾ ਗਗਲੋਥ (77ਵੇਂ) ਨੇ ਵੀ ਗੋਲ ਕੀਤੇ।