ਭਾਰਤੀ ਸਰਦ ਰੁੱਤ ਓਲੰਪਿਕ ਟੀਮ ਦੇ ਮੈਨੇਜਰ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Thursday, Feb 03, 2022 - 06:20 PM (IST)
ਬੀਜਿੰਗ (ਭਾਸ਼ਾ)- ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਇਕ ਦਿਨ ਬਾਅਦ ਭਾਰਤ ਦੀ ਸਰਦ ਰੁੱਤ ਓਲੰਪਿਕ ਟੀਮ ਦੇ ਮੈਨੇਜਰ ਮੁਹੰਮਦ ਅੱਬਾਸ ਪਿਛਲੇ 24 ਘੰਟਿਆਂ ਵਿਚ 2 ਵਾਰ ਕੀਤੀ ਗਈ ਜਾਂਚ ਵਿਚ ਨੈਗੇਟਿਵ ਆਏ ਹਨ। ਭਾਰਤੀ ਓਲੰਪਿਕ ਸੰਘ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਨੀ ਬੀਜਿੰਗ ਹਵਾਈ ਅੱਡੇ ’ਤੇ ਹੋਈ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਸਨ। ਆਈ.ਓ.ਏ. ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਉਨ੍ਹਾਂ ਦੀ ਦੋ ਵਾਰ ਜਾਂਚ ਕੀਤੀ ਗਈ ਅਤੇ ਨਤੀਜਾ ਨੈਗੇਟਿਵ ਆਇਆ ਹੈ।
ਇਹ ਵੀ ਪੜ੍ਹੋ: ਇੰਗਲੈਂਡ ਟੀਮ ਦੇ ਪ੍ਰਬੰਧਕ ਨਿਰਦੇਸ਼ਕ ਐਸ਼ਲੇ ਜਾਈਲਸ ਨੂੰ ਇਸ ਵਜ੍ਹਾ ਕਾਰਨ ਛੱਡਣਾ ਪਿਆ ਅਹੁਦਾ
ਬੱਤਰਾ ਨੇ ਕਿਹਾ, ‘ਭਾਰਤੀ ਟੀਮ ਦੇ ਮੈਨੇਜਰ ਮੁਹੰਮਦ ਅੱਬਾਸ ਵਾਨੀ ਦੀ ਪਿਛਲੇ 24 ਘੰਟਿਆਂ ਵਿਚ 2 ਵਾਰ ਕੀਤੀ ਗਈ ਜਾਂਚ ਦੀ ਰਿਪੋਰਟ ਨੈਗੇਟਿਵ ਆਈ ਹੈ। ਬੀਜਿੰਗ ਵਿਚ ਪੂਰੀ ਭਾਰਤੀ ਟੀਮ ਹੁਣ ਕੋਰੋਨਾ ਮੁਕਤ ਹੈ।’ ਉਨ੍ਹਾਂ ਕਿਹਾ, ‘ਟੀਮ ਮੁਖੀ ਹਰਜਿੰਦਰ ਸਿੰਘ, ਚੀਨ ਵਿਚ ਭਾਰਤੀ ਦੂਤਘਰ ਅਤੇ ਖੇਡ ਮੰਤਰਾਲਾ ਦਾ ਸਾਰਿਆਂ ਦਾ ਧਿਆਨ ਰੱਖਣ ਲਈ ਧੰਨਵਾਦ।’
ਇਹ ਵੀ ਪੜ੍ਹੋ: ਇਸ ਵਾਰ IPL ’ਚ ਨਜ਼ਰ ਨਹੀਂ ਆਉਣਗੇ ਤੇਜ਼ ਗੇਂਦਬਾਜ ਜੈਮੀਸਨ, ਦੱਸੀ ਇਹ ਵਜ੍ਹਾ
ਅੱਬਾਸ ਵਾਨੀ 6 ਮੈਂਬਰੀ ਭਾਰਤੀ ਦਲ ਦਾ ਹਿੱਸਾ ਹਨ, ਜਿਸ ਵਿਚ ਇਕਮਾਤਰ ਖਿਡਾਰੀ ਕਸ਼ਮੀਰ ਦੇ ਸਕੀਅਰ ਆਰਿਫ ਖਾਨ ਹਨ। ਆਰਿਫ ਸਲਾਲੋਮ ਅਤੇ ਜਾਇੰਟ ਸਲਾਲੋਮ ਵਰਗ ਵਿਚ ਹਿੱਸਾ ਲੈਣਗੇ। ਭਾਰਤੀ ਟੀਮ ਦੇ ਮੁਖੀ ਹਰਜਿੰਦਰ ਸਿੰਘ ਹਨ ਅਤੇ ਐਲ.ਸੀ. ਠਾਕੁਰ ਅਲਪਾਈਨ ਕੋਚ ਹਨ, ਪੂਰਨ ਚੰਦ ਟੈਕਨੀਸ਼ੀਅਨ ਹਨ ਅਤੇ ਰੂਪ ਚੰਦ ਨੇਗੀ ਟੀਮ ਅਧਿਕਾਰੀ ਹਨ।
ਇਹ ਵੀ ਪੜ੍ਹੋ: ਖੇਡ ਮੰਤਰੀ ਨੇ ਖੇਲੋ ਇੰਡੀਆ ਯੋਜਨਾ 'ਚ ਵਿਸਥਾਰ ਲਈ PM ਮੋਦੀ ਦਾ ਕੀਤਾ ਧੰਨਵਾਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।