ਭਾਰਤੀ ਅੰਡਰ-17 ਫੁੱਟਬਾਲ ਟੀਮ ਦੀ ਇਟਲੀ ਦੇ ਹੱਥੋਂ 0-7 ਨਾਲ ਕਰਾਰੀ ਹਾਰ

Friday, Jun 24, 2022 - 11:30 AM (IST)

ਭਾਰਤੀ ਅੰਡਰ-17 ਫੁੱਟਬਾਲ ਟੀਮ ਦੀ ਇਟਲੀ ਦੇ ਹੱਥੋਂ 0-7 ਨਾਲ ਕਰਾਰੀ ਹਾਰ

ਸਪੋਰਟਸ ਡੈਸਕ- ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਨੂੰ ਇੱਥੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਇਟਲੀ ਹੱਥੋਂ 0-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਥਾਮਸ ਡੇਨਰਬੀ ਦੀ ਕੋਚਿੰਗ ਵਾਲੀ ਟੀਮ ਨੇ ਸ਼ੁਰੂ ਵਿਚ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਟਲੀ ਨੇ ਜਲਦ ਹੀ ਖੇਡ 'ਤੇ ਕੰਟਰੋਲ ਬਣਾ ਲਿਆ।

ਭਾਰਤੀ ਗੋਲਕੀਪਰ ਮੋਨਾਲਿਸਾ ਨੇ 10ਵੇਂ ਮਿੰਟ ਵਿਚ ਡਰੈਗੋਨੀ ਦੀ ਕੋਸ਼ਿਸ਼ ਨਾਕਾਮ ਕੀਤੀ ਪਰ ਇਸ ਤੋਂ ਇਕ ਮਿੰਟ ਬਾਅਦ ਮਾਰੀਆ ਰੋਸੀ ਦੇ ਸਾਹਮਣੇ ਉਨ੍ਹਾਂ ਦੀ ਇਕ ਨਾ ਚੱਲੀ। ਅੰਨਾ ਲੋਂਗੋਬਾਰਡੀ ਤੇ ਗਿਊਲਾ ਡਰੈਗਨੀ ਨੇ ਕ੍ਰਮਵਾਰ 31ਵੇਂ ਤੇ 33ਵੇਂ ਮਿੰਟ ਵਿਚ ਗੋਲ ਕਰ ਕੇ ਇਟਲੀ ਨੂੰ 3-0 ਨਾਲ ਅੱਗੇ ਕਰ ਦਿੱਤਾ। ਅੱਧੇ ਸਮੇਂ ਤੋਂ ਬਾਅਦ 48ਵੇਂ ਮਿੰਟ ਵਿ ਮੈਨੁਏਲਾ ਸਿਯਾਬਿਕਾ ਨੇ ਸਕੋਰ 4-0 ਕਰ ਦਿੱਤਾ। ਇਸ ਤੋਂ ਬਾਅਦ ਇਟਲੀ ਨੇ ਲਗਾਤਾਰ ਦੋ ਗੋਲ ਹੋਰ ਕੀਤੇ ਜਦਕਿ ਮਾਰਤਾ ਜਾਂਬੋਮੀ ਨੇ 67ਵੇਂ ਮਿੰਟ ਵਿਚ ਮੈਚ ਦਾ ਆਖ਼ਰੀ ਗੋਲ ਕੀਤਾ।


author

Tarsem Singh

Content Editor

Related News