ਭਾਰਤੀ ਟੀਮ ਬਹੁਤ ਮਜ਼ਬੂਤ, ਸੈਮੀਫਾਈਨਲ ਜ਼ਰੂਰ ਪਹੁੰਚੇਗੀ : ਗਾਂਗੁਲੀ

06/20/2019 3:51:42 AM

ਕੋਲਕਾਤਾ— ਸੱਟ ਦੇ ਕਾਰਨ ਸ਼ਿਖਰ ਧਵਨ ਭਾਰਤੀ ਟੀਮ ਤੋਂ ਬਾਹਰ ਹੋ ਗਏ ਹਨ ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵੀ ਕੁਝ ਮੈਚਾਂ ਲਈ ਬਾਹਰ ਹਨ ਪਰ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਇਨ੍ਹਾਂ ਝੱਟਕਿਆਂ ਦੇ ਬਾਵਜੂਦ ਭਾਰਤੀ ਟੀਮ ਬਹੁਤ ਮਜ਼ਬੂਤ ਹੈ ਕਿ ਵਿਸ਼ਵ ਕੱਪ ਸੈਮੀਫਾਈਨਲ 'ਚ ਜ਼ਰੂਰ ਪਹੁੰਚੇਗੀ। ਧਵਨ ਦੇ ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਲੱਗਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ ਜਦਕਿ ਟੀਮ ਨੇ ਉਮੀਦ ਜਤਾਈ ਸੀ ਕਿ ਉਹ ਜਲਦੀ ਹੀ ਠੀਕ ਹੋ ਜਾਣਗੇ।
ਗਾਂਗੁਲੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਵੱਡੇ ਅੰਤਰ ਨਾਲ ਹਰਾਇਆ ਤੇ ਭਾਰਤੀ ਟੀਮ ਫਾਰਮ 'ਚ ਹੈ। ਉਨ੍ਹਾਂ ਨੇ ਕਿਹਾ ਕਿ ਸੱਟ 'ਤੇ ਕਿਸੇ ਦਾ ਵਸ਼ ਨਹੀਂ ਹੈ ਪਰ ਭੁਵੀ ਦੀ ਗੈਰ ਮੌਜੂਦਗੀ 'ਚ ਵਿਜੇ ਸ਼ੰਕਰ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਇਹ ਟੀਮ ਮਜ਼ਬੂਤ ਹੈ ਤੇ ਸੈਮੀਫਾਈਨਲ ਤਕ ਜ਼ਰੂਰ ਪਹੁੰਚੇਗੀ। ਉਨ੍ਹਾਂ ਨੇ ਕਿਹਾ ਇਸ ਵਿਸ਼ਵ ਕੱਪ 'ਚ ਸਭ ਤੋਂ ਮਜ਼ਬੂਤ ਭਾਰਤੀ ਟੀਮ ਹੈ। ਇੰਗਲੈਂਡ ਤੇ ਆਸਟਰੇਲੀਆ ਤੋਂ ਵੀ।


Gurdeep Singh

Content Editor

Related News