ਪੋਰਨ ਸਟਾਰ ਜਾਨੀ ਸਿੰਸ ਦੇ ਨਾਂ ''ਤੇ ਟਰੋਲ ਹੋਈ ਭਾਰਤੀ ਟੀਮ!
Thursday, Feb 20, 2020 - 09:23 PM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਨੂੰ 21 ਫਰਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਖੇਡਣਾ ਹੈ। 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਵੇਲਿੰਗਟਨ ਦੇ ਬੇਸਿਨ ਰਿਜਰਵ 'ਚ ਹੋਣ ਵਾਲਾ ਹੈ। ਇਸ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੇਲਿੰਗਟਨ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਡਿਨਰ ਦਾ ਸੱਦਾ ਮਿਲਿਆ। ਵਿਰਾਟ ਕੋਹਲੀ ਸਮੇਂ ਪੂਰੀ ਭਾਰਤੀ ਟੀਮ ਭਾਰਤੀ ਹਾਈ ਕਮਿਸ਼ਨ ਪਹੁੰਚੀ ਤੇ ਉੱਥੇ ਖਿਡਾਰੀਆਂ ਨੇ ਫੋਟੋਜ਼ ਖਿਚਵਾ ਕੇ ਸੋਸ਼ਲ ਮੀਡੀਆ 'ਤੇ ਫੈਂਸ ਨਾਲ ਸਾਂਝੀ ਕੀਤੀ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਜਿਹੀ ਹੀ ਤਸਵੀਰ ਸ਼ੇਅਰ ਕੀਤੀ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਈ ਹੈ।
ਜਾਨੀ ਸਿੰਸ ਦੇ ਨਾਂ 'ਤੇ ਭਾਰਤੀ ਟੀਮ ਟਰੋਲ ਦਰਅਸਲ ਨਵਦੀਪ ਸੈਣੀ ਨੇ ਇਕ ਗਰੁੱਪ ਸੈਫਲੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਜਿਸ 'ਚ ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਪ੍ਰਿਥਵੀ ਸ਼ਾਹ, ਮਯੰਕ ਅਗਰਵਾਲ, ਰਿਸ਼ਭ ਪੰਤ, ਰਿਧੀਮਾਨ ਸਾਹਾ, ਸ਼ੁੰਭਮਨ ਗਿੱਲ, ਜਸਪ੍ਰੀਤ ਬੁਮਰਾਹ ਦਿਖ ਰਹੇ ਹਨ। ਇਸ ਤਸਵੀਰ 'ਚ ਸਭ ਤੋਂ ਆਖਰ 'ਚ ਭਾਰਤੀ ਟੀਮ ਦੇ ਫਿੱਟਨੈੱਸ ਕੋਚ ਨਿਕ ਵੇਬ ਵੀ ਖੜ੍ਹੇ ਹਨ, ਜਿਸ ਨੂੰ ਫੈਂਸ ਨੇ ਜਾਨੀ ਸਿੰਸ ਸਮਝਿਆ। ਜ਼ਿਕਰਯੋਗ ਹੈ ਕਿ ਜਾਨੀ ਸਿੰਸ ਇਕ ਪੋਰਨ ਸਟਾਰ ਹੈ ਤੇ ਇਸ ਲਈ ਭਾਰਤੀ ਟੀਮ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ।