ਐਤਵਾਰ ਨੂੰ ਚੁਣੀ ਜਾਵੇਗੀ ਵਿੰਡੀਜ਼ ਦੌਰੇ ਲਈ ਭਾਰਤੀ ਟੀਮ
Friday, Jul 19, 2019 - 09:56 PM (IST)

ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ ਐਤਵਾਰ ਨੂੰ ਮੁੰਬਈ ਵਿਚ 3 ਅਗਸਤ ਤੋਂ ਸ਼ੁਰੂ ਹੋਣ ਵਾਲੇ ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਕਰੇਗੀ। ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਕਮੇਟੀ ਲਗਭਗ ਇਕ ਮਹੀਨੇ ਤਕ ਚੱਲਣ ਵਾਲੇ ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਕਰੇਗੀ। ਇਸ ਦੌਰੇ ਵਿਚ ਭਾਰਤੀ ਟੀਮ 3 ਟੀ-20, 3 ਵਨ ਡੇ ਅਤੇ 2 ਟੈਸਟ ਮੈਚ ਖੇਡੇਗੀ। ਟੀ-20 ਸੀਰੀਜ਼ ਦੇ ਦੋ ਮੈਚ ਫਲੋਰਿਡਾ ਅਤੇ ਗੁਯਾਨਾ ਵਿਚ ਖੇਡੇ ਜਾਣਗੇ।
ਬੀ. ਸੀ. ਸੀ. ਆਈ. ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ। ਰਿਲੀਜ਼ ਦੇ ਅਨੁਸਾਰ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਮੁੰਬਈ 'ਚ ਐਤਵਾਰ ਨੂੰ ਬੈਠਕ ਕਰੇਗੀ। ਕਮੇਟੀ 3 ਸਤੰਬਰ ਤਕ ਚੱਲਣ ਵਾਲੇ ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦੀ ਚੋਣ ਕਰੇਗੀ।