ਓਲੰਪਿਕ ਤੋਂ ਪਹਿਲਾਂ ਭਾਰਤੀ ਟੀਮ ਚੰਗੀ ਸਥਿਤੀ ’ਚ ਹੈ : ਸ਼ਿਲਾਨੰਦ ਲਾਕੜਾ

Tuesday, Apr 20, 2021 - 02:37 AM (IST)

ਓਲੰਪਿਕ ਤੋਂ ਪਹਿਲਾਂ ਭਾਰਤੀ ਟੀਮ ਚੰਗੀ ਸਥਿਤੀ ’ਚ ਹੈ : ਸ਼ਿਲਾਨੰਦ ਲਾਕੜਾ

ਬੈਂਗਲੁਰੂ– ਓਲੰਪਿਕ ਦੀ ਮੌਜੂਦਾ ਚੈਂਪੀਅਨ ਅਰਜਨਟੀਨਾ ਵਿਰੁੱਧ ਹਾਲ ਹੀ ਵਿਚ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਫਾਰਵਰਡ ਲਾਈਨ ਦੇ ਨੌਜਵਾਨ ਖਿਡਾਰੀ ਸ਼ਿਲਾਨੰਦ ਲਾਕੜਾ ਦਾ ਮੰਨਣਾ ਹੈ ਕਿ ਆਗਾਮੀ ਟੋਕੀਓ ਓਲੰਪਿਕ ਲਈ ਉਨ੍ਹਾਂ ਦੀ ਤਿਆਰੀ ਸਹੀ ਦਿਸ਼ਾ ਵਿਚ ਹੈ। ਭਾਰਤੀ ਟੀਮ ਨੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਦੋਵੇਂ ਮੈਚਾਂ ਵਿਚ ਅਰਜਨਟੀਨਾ ਨੂੰ ਹਰਾਉਣ ਤੋਂ ਇਲਾਵਾ ਚਾਰ ਅਭਿਆਸ ਮੁਕਾਬਲਿਆਂ ਵਿਚੋਂ ਦੋ ਵਿਚ ਜਿੱਤ ਦਰਜ ਕੀਤੀ ਸੀ। ਸ਼ਿਲਾਨੰਦ ਨੇ ਆਖਰੀ ਅਭਿਆਸ ਮੈਚ ਵਿਚ ਗੋਲ ਕਰਕੇ ਦੌਰੇ ਨੂੰ ਯਾਦਗਾਰ ਤਰੀਕੇ ਨਾਲ ਖਤਮ ਕੀਤਾ ਸੀ।

ਇਹ ਖ਼ਬਰ ਪੜ੍ਹੋ-  ਮੈਂ ਜਾਣਦਾ ਸੀ ਕਿ ਕੀ ਕਰਨਾ ਤੇ ਉਸੇ ਦਿਸ਼ਾ ’ਚ ਕੋਸ਼ਿਸ਼ ਕੀਤੀ : ਧਵਨ


ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਓਲੰਪਿਕ ਚੈਂਪੀਅਨ ਚੈਂਪੀਅਨ ਅਰਜਨਟੀਨਾ ਵਿਰੁੱਧ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਸਾਡੇ ਹਾਲ ਦੇ ਪ੍ਰਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਅਸੀਂ ਓਲੰਪਿਕ ਵਰਗੇ ਵੱਡੇ ਆਯੋਜਨ ਲਈ ਸਹੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ।’’ ਉਸ ਨੇ ਕਿਹਾ, ‘‘ਅਜੇ ਸਾਡਾ ਧਿਆਨ ਹਾਲਾਂਕਿ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਬ੍ਰਿਟੇਨ ਵਿਰੁੱਧ ਅਗਲੇ ਮਹੀਨੇ ਹੋਣ ਵਾਲੇ ਮੈਚ ’ਤੇ ਹੈ।’’

ਇਹ ਖ਼ਬਰ ਪੜ੍ਹੋ-  ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ


ਟੀਮ ਵਿਚ ਨੌਜਵਾਨ ਖਿਡਾਰੀ ਹੋਣ ਤੋਂ ਬਾਅਦ ਵੀ ਸ਼ਿਲਾਨੰਦ ਨੂੰ ਮੌਕੇ ਦਾ ਫਾਇਦਾ ਚੁੱਕਣ ਵਿਚ ਸਫਲ ਰਹਿਣ ਦੀ ਖੁਸ਼ੀ ਹੈ। ਉਸ ਨੇ ਕਿਹਾ, ‘‘ਤਿੰਨ ਸਾਲ ਪਹਿਲਾਂ ਸੀਨੀਅਰ ਟੀਮ ਲਈ ਆਪਣਾ ਡੈਬਿਊ ਕਰਨ ਤੋਂ ਬਾਅਦ, ਮੈਂ ਖੁਦ ਤੋਂ ਹੋਰ ਵਧੇਰੇ ਮੈਚ ਖੇਡਣ ਦੀ ਉਮੀਦ ਕੀਤੀ ਸੀ ਪਰ ਇਹ ਬਹੁਤ ਮੁਕਾਬਲੇਬਾਜ਼ੀ ਹੈ। ਸੰਭਾਵਿਤ ਖਿਡਾਰੀਆਂ ਦੇ ਕੋਰ ਗਰੁੱਪ ਵਿਚ ਬਹੁਤ ਸਾਰੇ ਬਿਹਤਰੀਨ ਖਿਡਾਰੀ ਹਨ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News