ਭਾਰਤ ਨੂੰ ਮਿਲਿਆ ਯੁਵਰਾਜ ਤੋਂ ਵੀ ਖਤਰਨਾਕ ਬੱਲੇਬਾਜ਼, ਮੈਚ ਦੌਰਾਨ ਲਗਾਈ ਛੱਕਿਆਂ ਦੀ ਝੜੀ

08/30/2019 1:35:27 PM

ਨਵੀਂ ਦਿੱਲੀ : ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੌਜੂਦਾ ਕ੍ਰਿਕਟ ਵਿਚ ਕਈ ਅਜਿਹੇ ਨੌਜਵਾਨ ਭਾਰਤੀ ਖਿਡਾਰੀ ਹਨ ਜੋ ਧਾਕੜ ਸਾਬਕਾ ਅਤੇ ਮੌਜੂਦਾ ਤਜ਼ਰਬੇਕਾਰ ਖਿਡਾਰੀਆਂ ਨੂੰ ਟੱਕਰ ਦੇ ਰਹੇ ਹਨ। ਅਜਿਹਾ ਹੀ ਇਕ ਬੱਲੇਬਾਜ਼ ਹੈ ਜੋ ਭਾਰਤ ਦੇ ਸਿਕਸਰ ਕਿੰਗ ਕਹੇ ਜਾਣ ਵਾਲੇ ਸਾਬਕਾ ਕ੍ਰਿਕਟ ਯੁਵਰਾਜ ਨੂੰ ਟੱਕਰ ਦੇ ਰਿਹਾ ਹੈ। ਇਸ ਬੱਲੇਬਾਜ਼ ਨੇ ਆਪਣੀ ਬੱਲੇਬਾਜ਼ੀ ਦੇ ਦਮ ’ਤੇ ਯੁਵਰਾਜ ਨੂੰ ਟੱਕਰ ਦੇਣ ’ਚ ਕੋਈ ਕਸਰ ਨਹੀਂ ਛੱਡੀ ਹੈ। ਇਸ ਖਤਰਨਾਕ ਬੱਲੇਬਾਜ਼ ਨੇ ਇੰਡੀਆ-ਏ ਲਈ 60 ਗੇਂਦਾਂ ’ਚ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਉਸਨੇ 3 ਚੌਕੇ ਅਤੇ 6 ਛੱਕੇ ਵੀ ਲਗਾਏ।

PunjabKesari

ਇਸ ਖਤਰਨਾਕ ਬੱਲੇਬਾਜ਼ ਦਾ ਨਾਂ ਸ਼ਿਵਮ ਦੂਬੇ ਹੈ। ਸ਼ਿਵਮ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਨਾਲ ਵੀ ਟੀਮ ਲਈ ਮਹੱਵਪੂਰਨ ਭੂਮਿਕਾ ਨਿਭਾਉਂਦੇ ਹਨ। ਸ਼ਿਵਮ ਨੂੰ ਯੁਵਰਾਜ ਦੀ ਤਰ੍ਹਾਂ ਛੱਕੇ ਲਗਾਉਣਾ ਬੇਹੱਦ ਪਸੰਦ ਹੈ। ਤੁਸੀਂ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਗਾ ਸਕਦੇ ਹੋ ਕਿ ਉਸਨੇ ਇਕ ਵਾਰ ਤਾਂ ਮੁੰਬਈ ਲੀਗ ਵਿਚ 5 ਗੇਂਦਾਂ ’ਚ ਲਗਾਤਾਰ 5 ਛੱਕੇ ਲਗਾ ਦਿੱਤੇ ਸੀ। ਉੱਥੇ ਹੀ ਇਕ ਵਾਰ ਉਸਨੇ ਰਣਜੀ ਟ੍ਰਾਫੀ ਵਿਚ ਵੀ ਬੜੌਦਾ ਟੀਮ ਖਿਲਾਫ 5 ਗੇਂਦਾਂ ’ਚ ਲਗਾਤਾਰ 5 ਛੱਕੇ ਲਗਾਏ ਸੀ।

PunjabKesari

ਸ਼ਿਵਮ ਦੂਬੇ 14 ਫਰਸਟ ਕਲਾਸ ਕ੍ਰਿਕਟ ਮੈਚਾਂ ਵਿਚ ਹੁਣ ਤੱਕ ਕੁਲ 36 ਛੱਕੇ ਲਗਾ ਚੁੱਕੇ ਹਨ। ਉੱਥੇ ਹੀ ਉਸਨੇ 19 ਟੀ-20 ਮੈਚਾਂ ਵਿਚ 14 ਛੱਕੇ ਲਗਾਏ ਹਨ। ਉਸ ਵਿਚ ਖਾਸ ਹੁਨਰ ਇਹ ਹੈ ਕਿ ਉਹ ਯੁਵਰਾਜ ਦੀ ਹੀ ਤਰ੍ਹਾਂ ਆਸਾਨੀ ਨਾਲ ਛੱਕੇ ਲਗਾਉਣ ਦੀ ਸਮਰੱਥਾ ਰੱਖਦੇ ਹਨ। ਦੱਸ ਦਈਏ ਕਿ ਸ਼ਿਵਮ ਦੂਬੇ ਨੇ ਆਪਣੀ ਤੂਫਾਨੀ ਪਾਰੀ ਦੇ ਦਮ ’ਤੇ ਇੰਡੀਆ-ਏ ਦੀ ਟੀਮ ਨੂੰ ਦੱਖਣੀ ਅਫਰੀਕਾ-ਏ ਖਿਲਾਫ ਪਹਿਲੇ ਵਨ ਡੇ ਵਿਚ ਜਿੱਤ ਦਿਵਾਈ ਹੈ।

PunjabKesari

ਤਿਰੁਅਨੰਤਪੁਰਮ ਦੇ ਗ੍ਰੀਨਫੀਲਡ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੌਰਾਨ ਭਾਰਤ-ਏ ਟੀਮ 206 ਦੌੜਾਂ ’ਤੇ ਆਪਣੀ ਸ਼ੁਰੂਆਤੀ 6 ਵਿਕਟਾਂ ਗੁਆ ਕੇ ਕਾਫੀ ਮੁਸ਼ਕਲ ’ਚ ਲੱਗ ਰਹੀ ਸੀ ਪਰ ਅਜਿਹੇ ਸਮੇਂ ਸ਼ਿਵਮ ਦੂਬੇ ਦੇ ਅਕਸ਼ਰ ਪਟੇਲ ਦੇ ਨਾਲ ਮਿਲ ਕੇ ਅਜੇਤੂ 121 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਨਿਰਧਾਰਤ 47 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ’ਤੇ 327 ਦੌੜਾਂ ਤੱਕ ਪਹੁੰਚਾ ਦਿੱਤਾ। ਇਸ ਟੀਚੇ ਦੇ ਜਵਾਬ ਵਿਚ ਦੱਖਣੀ ਅਫਰੀਕਾ-ਏ ਦੀ ਟੀਮ 45 ਓਵਰਾਂ ਵਿਚ 258 ਦੌੜਾਂ ਬਣਾ ਕੇ ਆਲ ਆਊਟ ਹੋ ਗਈ।


Related News