ਟੇਬਲ ਟੈਨਿਸ ਮੁਕਾਬਲੇ ’ਚ ਭਾਰਤ ਦੀ ਤਮਗੇ ਦੀ ਉਮੀਦ ਬਰਕਰਾਰ, ਦੂਜੇ ਰਾਊਂਡ ’ਚ ਪੁੱਜੀ ਮਨਿਕਾ ਅਤੇ ਸੁਤਿਰਥਾ

Saturday, Jul 24, 2021 - 05:38 PM (IST)

ਟੇਬਲ ਟੈਨਿਸ ਮੁਕਾਬਲੇ ’ਚ ਭਾਰਤ ਦੀ ਤਮਗੇ ਦੀ ਉਮੀਦ ਬਰਕਰਾਰ, ਦੂਜੇ ਰਾਊਂਡ ’ਚ ਪੁੱਜੀ ਮਨਿਕਾ ਅਤੇ ਸੁਤਿਰਥਾ

ਟੋਕੀਓ (ਵਾਰਤਾ) : ਮਿਕਸਡ ਟੇਬਲ ਟੈਨਿਸ ਮੁਕਾਬਲੇ ਵਿਚ ਸ਼ਨੀਵਾਰ ਨੂੰ ਤਗਮਾ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਪਰ ਮਨਿਕਾ ਬੱਤਰਾ ਅਤੇ ਸੁਤੀਰਥ ਮੁਖਰਜੀ ਨੇ ਇੱਥੇ ਟੋਕਿਓ ਓਲੰਪਿਕ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਜਿੱਤ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਭਾਰਤ ਦੀ ਤਮਗੇ ਦੀ ਉਮੀਦ ਨੂੰ ਬਰਕਰਾਰ ਰੱਖਿਆ। ਅਚੰਤ ਸ਼ਰਤ ਕਮਲ ਅਤੇ ਮਨੀਕਾ ਬੱਤਰਾ ਦੇ ਮਿਕਸਡ ਡਬਲਜ਼ ਵਰਗ ਵਿਚ ਆਖਰੀ 16 ਵਿਚ ਹਾਰਣ ਨਾਲ ਟੇਬਲ ਟੈਨਿਸ ਮੁਹਿੰਮ ਨਿਰਾਸ਼ਾਜਨਕ ਸ਼ੁਰੂ ਹੋਈ ਸੀ। ਭਾਰਤੀ ਜੋੜੀ ਨੂੰ ਤੀਜਾ ਦਰਜਾ ਪ੍ਰਾਪਤ ਚੀਨੀ ਤਾਈਪੇ ਦੇ ਲਿਨ ਯੂਨ ਜੁ ਅਤੇ ਚੇਂਗ ਆਈ ਚਿੰਗ ਤੋਂ 0-4 (11-8, 11-6, 11-5, 11-4) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ

ਹਾਲਾਂਕਿ, ਵਿਸ਼ਵ ਦੀ 62ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਸਿੰਗਲਜ਼ ਈਵੈਂਟ ਦੇ ਉਦਘਾਟਨੀ ਮੈਚ ਵਿਚ ਬ੍ਰਿਟੇਨ ਦੀ 94ਵੀਂ ਰੈਂਕਿੰਗ ਦੀ ਖਿਡਾਰਨ ਟਿਨ ਟਿਨ ਹੋ ਨੂੰ 4-0 (11-7, 11-6, 12-10, 11-9) ਨਾਲ ਹਰਾ ਦਿੱਤਾ, ਜਦੋਂ ਕਿ ਸੁਤਿਰਥਾ ਨੇ ਸਵੀਡਨ ਦੀ ਲਿੰਡਾ ਬਰਗਸਟ੍ਰਾਮ ਨੂੰ ਸਖ਼ਤ ਸੰਘਰਸ਼ ਵਿਚ 4-3 (5-11, 11-9, 11-13, 9-11, 11-3, 11-9, 11-5) ਨਾਲ ਹਰਾ ਕੇ ਦੂਜੇ ਰਾਊਂਡ ਵਿਚ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ: Tokyo Olympics: ਟੇਬਲ ਟੈਨਿਸ ਮੁਕਾਬਲੇ ’ਚ ਤਮਗਾ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ

ਮਨਿਕਾ ਇਸ ਜਿੱਤ ਨਾਲ ਓਲੰਪਿਕ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ 29 ਸਾਲ ਵਿਚ ਪਹਿਲਾ ਮੈਚ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਦੂਜੇ ਰਾਊਂਡ ਵਿਚ ਉਨ੍ਹਾਂ ਦਾ ਸਾਹਮਣਾ ਯੂਕ੍ਰੇਨ ਦੀ ਮਾਰਗਰੀਟਾ ਪੇਸੋਤਸਕਾ ਨਾਲ ਹੋਵੇਗਾ, ਜੋ ਯੂਰਪੀ ਚੈਂਪੀਅਨਸ਼ਿਪ ਦੀ ਸਿਲਵਰ ਮੈਡਲ ਜੇਤੂ ਹੈ। ਉਧਰ ਸੁਤਿਰਥਾ ਮੁਖਰਜੀ ਦਾ ਦੂਜੇ ਰਾਊਂਡ ਵਿਚ ਪੁਰਤਗਾਲ ਦੀ ਯੂ ਫੂ ਨਾਲ ਸਾਹਮਣਾ ਹੋਵੇਗਾ।

ਇਹ ਵੀ ਪੜ੍ਹੋ: Tokyo Olympics: ਮੀਰਾਬਾਈ ਚਾਨੂ ਨੇ ਭਾਰਤ ਨੂੰ ਦਿਵਾਇਆ ਪਹਿਲਾ ਮੈਡਲ, PM ਮੋਦੀ ਨੇ ਆਖੀ ਦਿਲ ਛੂਹ ਲੈਣ ਵਾਲੀ ਗੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News